ਸਮੱਗਰੀ ਤੇ ਜਾਓ

ਸਾਡਾ ਮਿਸ਼ਨ ਲੋਕਾਂ ਬਾਈਬਲ ਨੂੰ ਇੱਕ ਅਜਿਹੀ ਏਕੀਕ੍ਰਿਤ ਕਹਾਣੀ ਦੇ ਰੂਪ ਵਿੱਚ ਅਨੁਭਵ ਕਰਨ ਦੇ ਵਿੱਚ ਸਹਾਇਤਾ ਕਰਨਾ ਹੈ ਜੋ ਯਿਸੂ ਦੇ ਵੱਲ ਲੈ ਜਾਂਦੀ ਹੈ।

ਵੀਡੀਓ

ਸਾਡੀਆਂ ਐਨੀਮੇਟਿਡ ਵੀਡੀਓ ਵੇਖੋ ਜੋ ਬਾਈਬਲ ਦੇ ਮੁੱਖ ਵਿਸ਼ਿਆਂ ਅਤੇ ਕਿਤਾਬਾਂ ਬਾਰੇ ਜਾਣਕਾਰੀ ਦਿੰਦੀਆਂ ਹਨ। ਸਾਡੀਆਂ ਵੀਡੀਓਜ ਤੋਂ ਸਮੱਗਰੀ ਵੇਖੋ, ਡਾਊਨਲੋਡ ਕਰੋ ਜਾਂ ਇਸਨੂੰ ਸੇਵ ਕਰ ਲਵੋ।

ਪੜ੍ਹਨ ਯੋਜਨਾਵਾਂ

ਬਾਈਬਲ ਪ੍ਰੋਜੈਕਟ ਦੀਆਂ ਪੜ੍ਹਣ ਵਾਲੀਆਂ ਯੋਜਨਾਵਾਂ ਨੂੰ ਵੇਖੋ ਜੋ ਕਿ ਯੂਵਰਸਨ ਤੋਂ ਬਾਈਬਲ ਐਪ ਦੇ ਵਿੱਚ ਉਪਲੱਭਧ ਹਨ।

ਬਾਈਬਲ ਪ੍ਰੋਜੈਕਟ ਦੇ ਬਾਰੇ

BibleProject ਟੀਮ ਦਾ ਕੋਲਾਜ: ਸਟਾਫ਼ ਦਾ ਇਕੱਠ, ਸਕੈੱਚ ਬਣਾਉਂਦਾ ਇੱਕ ਕਲਾਕਾਰ, ਵੀਡੀਓ ਪ੍ਰੋਡਕਸ਼ਨ ਸੈੱਟ, ਅਤੇ ਸੰਸਥਾਪਕ ਟਿਮ ਮੈਕੀ ਅਤੇ ਜੌਨ ਕੌਲਿਨਜ਼।

ਬਾਈਬਲ ਪ੍ਰੋਜੈਕਟ ਸੰਯੁਕਤ ਰਾਜ ਅਮਰੀਕਾ ਵਿਖੇ ਸਥਿਤ ਇੱਕ ਗੈਰ-ਲਾਭਕਾਰੀ ਅਤੇ ਲੋਕਾਂ ਦੇ ਸਹਿਯੋਗ ਨਾਲ ਚੱਲਣ ਵਾਲੀ ਸੰਸਥਾ ਹੈ। ਅਸੀਂ ਅਜਿਹੇ ਸ੍ਰੋਤ ਤਿਆਰ ਕਰਦੇ ਹਾਂ ਜੋ ਲੋਕਾਂ ਨੂੰ ਬਾਈਬਲ ਨੂੰ ਇੱਕ ਅਜਿਹੀ ਇਕਸਾਰ ਕਹਾਣੀ ਵਜੋਂ ਸਮਝਣ ਵਿੱਚ ਸਹਾਇਤਾ ਕਰਦੇ ਹਨ ਜੋ ਯਿਸੂ ਵੱਲ ਲੈ ਜਾਂਦੀ ਹੈ। ਸਾਡਾ ਉਦੇਸ਼ ਬਾਈਬਲ ਬਾਰੇ ਹੋਰ ਜਾਣਨ ਦੇ ਚਾਹਵਾਨ ਲੋਕਾਂ ਲਈ ਬਾਈਬਲ ਦੇ ਗੁੰਝਲਦਾਰ ਵਿਚਾਰਾਂ ਨੂੰ ਸਪੱਸ਼ਟ ਅਤੇ ਸਮਝਣਯੋਗ ਬਣਾਉਣਾ ਹੈ। ਅਸੀਂ ਆਪਣੀ ਹਰ ਰਚਨਾ ਨੂੰ ਵਿਸ਼ਵ-ਵਿਆਪੀ ਕਲੀਸਿਆ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕਰਦੇ ਹਾਂ; ਭਾਵੇਂ ਸਾਡੇ ਵਿਦਵਾਨ ਵੱਖ-ਵੱਖ ਮਸੀਹੀ ਪਰੰਪਰਾਵਾਂ ਨਾਲ ਸਬੰਧਤ ਹਨ, ਪਰ ਉਹ ਇਸ ਗੱਲ ਲਈ ਇੱਕਜੁੱਟ ਹਨ ਕਿ ਵੱਧ ਤੋਂ ਵੱਧ ਲੋਕ ਬਾਈਬਲ ਦੀ ਇਸ ਇਕਸਾਰ ਕਹਾਣੀ ਨੂੰ ਸਮਝ ਸਕਣ।

ਸਾਡੀ ਕਹਾਣੀ 2014 ਵਿੱਚ ਉਦੋਂ ਸ਼ੁਰੂ ਹੋਈ ਜਦੋਂ ਪੁਰਾਣੇ ਦੋਸਤਾਂ, ਡਾ.ਟਿਮ ਮੈਕੀ ਅਤੇ ਜੌਨ੍ਹ ਕੋਲਿਨ, ਨੇ ਬਾਈਬਲ ਦੀ  ਵਿਦਵਤਾ ਅਤੇ ਦ੍ਰਿਸ਼-ਆਧਾਰਿਤ ਕਹਾਣੀ ਦੱਸਣ ਦੀ ਕਲਾ ਦਾ ਸੁਮੇਲ ਕਰਕੇ ਅੰਗਰੇਜ਼ੀ ਵਿੱਚ ਮੁਫ਼ਤ ਵੀਡੀਓ ਤਿਆਰ ਕੀਤੀਆਂ, ਤਾਂ ਕਿ ਲੋਕਾਂ ਨੂੰ ਬਾਈਬਲ ਸਮਝਣ ਵਿੱਚ ਸਹਾਇਤਾ ਮਿਲ ਸਕੇ। ਉਦੋਂ ਤੋਂ ਲੈ ਕੇ ਹੁਣ ਤੱਕ, 'ਬਾਈਬਲ ਪ੍ਰੋਜੈਕਟ' 140 ਤੋਂ ਵੱਧ ਲੋਕਾਂ ਦੀ ਇੱਕ ਸੰਸਥਾ ਵਜੋਂ ਵਿਕਸਤ ਹੋਇਆ ਹੈ ਅਤੇ ਦੁਨੀਆ ਭਰ ਦੇ ਸਥਾਨਕ ਭਾਸ਼ਾ ਬੋਲਣ ਵਾਲਿਆਂ ਤੇ ਟੀਮਾਂ ਦੇ ਸਹਿਯੋਗ ਨਾਲ, ਇਸ ਨੇ 50 ਤੋਂ ਵੱਧ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ ਵਿੱਚ ਹਜ਼ਾਰਾਂ ਵੀਡੀਓ ਜਾਰੀ ਕੀਤੀਆਂ ਹਨ। ਤੁਸੀਂ ਇੱਥੇ ਪਵਿੱਤਰ ਸ਼ਾਸਤਰ ਪ੍ਰਤੀ ਸਾਡੀ ਨਜ਼ਰੀਏ ਦੇ ਬਾਰੇ ਹੋਰ ਜਾਣ ਸਕਦੇ ਹੋ।

ਤੁਹਾਡੇ ਜਿਹੇ ਦਾਨੀ ਸਹਿਯੋਗੀਆਂ ਦੇ ਦਾਨ ਦੇਣ ਵਾਲੇ ਸਮੂਹ ਦੇ ਕਾਰਨ ਜੋ ਕੁਝ ਵੀ ਅਸੀਂ ਬਣਾਉਂਦੇ ਹਾਂ ਉਹ ਸਭ ਮੁਫ਼ਤ ਦੇ ਵਿੱਚ ਉਪਲੱਭਧ

ਬਾਈਬਲ ਪ੍ਰੋਜੈਕਟ ਦੇ ਨਾਲ ਜੁੜੋ

ਤੁਹਾਡੇ ਜਿਹੇ ਦਾਨੀ ਸਹਿਯੋਗੀਆਂ ਦੇ ਦਾਨ ਦੇਣ ਵਾਲੇ ਸਮੂਹ ਦੇ ਕਾਰਨ ਜੋ ਕੁਝ ਵੀ ਅਸੀਂ ਬਣਾਉਂਦੇ ਹਾਂ ਉਹ ਸਭ ਮੁਫ਼ਤ ਦੇ ਵਿੱਚ ਉਪਲੱਭਧ