Back

ਗੋਪਨੀਯਤਾ ਨੋਟਿਸ

BibleProject

ਅਗਸਤ 2019 ਨੂੰ ਅਪਡੇਟ ਕੀਤਾ ਗਿਆ

ਭੂਮਿਕਾ

BibleProject ਤੁਹਾਡੀ ਗੋਪਨੀਯਤਾ ਦਾ ਸਨਮਾਨ ਕਰਦਾ ਹੈ ਅਤੇ ਤੁਹਾਡੀ ਸੰਵੇਦਨਸ਼ੀਲ ਜਾਣਕਾਰੀ ਦੀ ਸੁਰੱਖਿਆ ਲਈ ਵਚਨਬੱਧ ਹੈ। ਇਹ ਗੋਪਨੀਯਤਾ ਨੋਟਿਸ, ("ਗੋਪਨੀਯਤਾ ਨੋਟਿਸ") thebibleproject.com ਸਮੇਤ ਸਾਡੀਆਂ ਵੈੱਬਸਾਈਟਾਂ, ਸੋਸ਼ਲ ਮੀਡੀਆ ਚੈਨਲ, ਐਪਲੀਕੇਸ਼ਨਾਂ ਅਤੇ ਸੇਵਾਵਾਂ (ਸਮੂਹਿਕ ਤੌਰ 'ਤੇ, "ਵੈਬਸਾਈਟ") ਤੱਕ ਪਹੁੰਚਣ ਅਤੇ ਇੰਨ੍ਹਾਂ ਦੀ ਵਰਤੋਂ ਕਰਦੇ ਸਮੇਂ ਤੁਹਾਡੇ ਅਤੇ BibleProject ਅਤੇ ਇਸ ਦੀ ਸਹਿਯੋਗੀ ਕੰਪਨੀਆਂ, ਕਾਰਪੋਰੇਟ ਪੇਰੈਂਟ ਅਤੇ ਸਹਾਇਕ ਸਮੂਹਾਂ (ਸਮੂਹਿਕ ਰੂਪ ਵਿੱਚ "BibleProject", "ਅਸਾਂ", "ਸਾਡਾ," ਜਾਂ "ਅਸੀਂ") ਵਿਚਕਾਰ  ਸਮਝੌਤਾ ਹੈ ਅਤੇ ਇਹ BibleProject ਦੀਆਂ ਵਰਤੋਂ ਦੀਆਂ ਸ਼ਰਤਾਂ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ ਅਤੇ ਉਸ ਦਾ ਹੀ ਇੱਕ ਹਿੱਸਾ ਹੈ।

ਨਿੱਜੀ ਜਾਣਕਾਰੀ

ਇਸ ਗੋਪਨੀਯਤਾ ਨੋਟਿਸ ਵਿੱਚ, "ਨਿੱਜੀ ਜਾਣਕਾਰੀ" ਦਾ ਅਰਥ ਉਹ ਜਾਣਕਾਰੀ ਹੈ ਜੋ ਸਿੱਧੇ ਤੌਰ ਤੇ ਕਿਸੇ ਵਿਅਕਤੀ ਦੀ ਪਛਾਣ ਕਰਦੀ ਹੈ (ਜਿਵੇਂ ਕਿ ਕਿਸੇ ਦਾ ਨਾਮ, ਪਤਾ, ਟੈਲੀਫੋਨ ਨੰਬਰ, ਈ-ਮੇਲ ਪਤਾ, ਉਪਭੋਗਤਾ ਨਾਮ, ਜਾਂ ਕ੍ਰੈਡਿਟ ਕਾਰਡ ਨੰਬਰ), ਜਾਂ ਉਸ ਵਿਅਕਤੀ ਬਾਰੇ ਉਹ ਜਾਣਕਾਰੀ ਜੋ ਸਿੱਧੇ ਤੌਰ ਤੇ ਨਿੱਜੀ ਪਛਾਣਨਯੋਗ ਜਾਣਕਾਰੀ ਨਾਲ ਜੁੜੀ ਹੋ। ਨਿੱਜੀ ਜਾਣਕਾਰੀ ਵਿੱਚ (a) ਸਮੁੱਚੀ ਜਾਣਕਾਰੀ, ਅਰਥਾਤ ਉਹ ਡੇਟਾ ਜੋ ਅਸੀਂ ਤੁਹਾਡੀ ਵੈੱਬਸਾਈਟ ਦੀ ਵਰਤੋਂ ਬਾਰੇ ਜਾਂ ਇੱਕ ਸਮੂਹ ਜਾਂ ਸੇਵਾਵਾਂ ਦੀ ਸ਼੍ਰੇਣੀ ਜਾਂ ਉਪਭੋਗਤਾਵਾਂ ਬਾਰੇ ਇਕੱਤਰ ਕਰਦੇ ਹਾਂ, ਜਿਸ ਵਿੱਚੋਂ ਵਿਅਕਤੀਗਤ ਪਛਾਣ ਜਾਂ ਹੋਰ ਨਿੱਜੀ ਜਾਣਕਾਰੀ ਨੂੰ ਹਟਾ ਦਿੱਤਾ ਗਿਆ ਹੁੰਦਾ ਹੈ ਜਾਂ (b) ਅਣਪਛਾਤੀ ਜਾਣਕਾਰੀ ਜੋ ਆਸਾਨੀ ਨਾਲ ਕਿਸੇ ਵਿਅਕਤੀ ਨਾਲ ਵਾਪਸ ਜੋੜੀ ਨਹੀਂ ਜਾ ਸਕਦੀ, ਦੋਵੇਂ ਸ਼ਾਮਲ ਨਹੀਂ ਹਨ।

ਇਹ ਗੋਪਨੀਯਤਾ ਨੋਟਿਸ ਤੁਹਾਡੀ ਨਿੱਜੀ ਜਾਣਕਾਰੀ ਦੇ ਨਾਲ ਨਾਲ BibleProject ਦੇ ਨਾਲ ਟੈਲੀਫੋਨ, ਮੇਲ ਰਾਹੀਂ ਜਾਂ ਸਾਡੇ ਦਫਤਰਾਂ ਵਿੱਚ ਆਹਮੋ-ਸਾਹਮਣੇ ਹੋਈਆਂ ਗੱਲਬਾਤਾਂ ਨੂੰ ਇਕੱਤਰ ਕਰਨ, ਇਸ ਦੀ ਵਰਤੋਂ, ਰੱਖ-ਰਖਾਵ, ਰੱਖਿਆ ਅਤੇ ਖੁਲਾਸਾ ਕਰਨ ਦੇ ਸਾਡੇ ਅਭਿਆਸਾਂ ਬਾਰੇ ਦੱਸਦਾ ਹੈ।

ਤੁਹਾਡੀ ਜਾਣਕਾਰੀ ਸੰਬੰਧੀ ਸਾਡੀਆਂ ਨੀਤੀਆਂ ਅਤੇ ਅਭਿਆਸਾਂ ਨੂੰ ਸਮਝਣ ਲਈ ਅਤੇ ਅਸੀਂ ਇਸ ਦੀ ਵਰਤੋਂ ਕਿਵੇਂ ਕਰਦੇਂ ਹਾਂ, ਇਹ ਜਾਣਨ ਲਈ ਕ੍ਰਿਪਾ ਕਰਕੇ ਇਸ ਨੋਟਿਸ ਨੂੰ ਧਿਆਨ ਨਾਲ ਪੜ੍ਹੋ।

ਸਹਿਮਤੀ

ਵੈਬਸਾਈਟ ਤੇ ਜਾ ਕੇ, ਵੈਬਸਾਈਟ ਤੇ ਇੱਕ ਉਪਭੋਗਤਾ ਪ੍ਰੋਫਾਈਲ ਬਣਾ ਕੇ, ਸਾਡੇ ਸਟੂਡੀਓ ਤੇ ਜਾ ਕੇ, ਜਾਂ BibleProject ਨੂੰ ਆਪਣੀ ਨਿੱਜੀ ਜਾਣਕਾਰੀ ਦੇ ਕੇ, ਤੁਸੀਂ ਇਸ ਗੋਪਨੀਯਤਾ ਨੋਟਿਸ ਅਤੇ ਤੁਹਾਡੀ ਨਿੱਜੀ ਜਾਣਕਾਰੀ ਦੇ ਇਕੱਤਰ ਕਰਨ ਅਤੇ ਵਰਤੋਂ ਦੀ ਸਹਿਮਤੀ ਦਿੰਦੇ ਹੋ ਜਿਵੇਂ ਕਿ ਹੇਠਾਂ ਦੱਸਿਆ ਗਿਆ ਹੈ। ਅਸੀਂ ਤੁਹਾਡੇ ਤੋਂ ਨਿੱਜੀ ਜਾਣਕਾਰੀ ਇਕੱਠੀ ਕਰਨ ਦੇ ਵੱਖ-ਵੱਖ ਪੜਾਵਾਂ 'ਤੇ ਤੁਹਾਡੀ ਸਹਿਮਤੀ ਦੀ ਪੁਸ਼ਟੀ ਕਰਨ ਲਈ ਅਤੇ ਤੁਹਾਨੂੰ ਸੂਚਿਤ ਕਰਨ ਲਈ ਕਦਮ ਉਠਾਵਾਂਗੇ। ਜੇ ਤੁਸੀਂ ਸਾਡੀਆਂ ਨੀਤੀਆਂ ਅਤੇ ਅਭਿਆਸਾਂ ਨਾਲ ਸਹਿਮਤ ਨਹੀਂ ਹੋ, ਤਾਂ ਤੁਸੀਂ ਇਸ ਵੈਬਸਾਈਟ ਦੇ ਕੁਝ ਹਿੱਸੇ ਤੱਕ ਪਹੁੰਚ ਜਾਂ ਉਨ੍ਹਾਂ ਤੋਂ ਲਾਭ ਪ੍ਰਾਪਤ ਨਹੀਂ ਕਰ ਪਾਓਗੇ।

ਕਾਰਜ-ਖੇਤਰ

ਧਿਆਨ ਰੱਖੋ ਕਿ ਇਹ ਗੋਪਨੀਯਤਾ ਨੋਟਿਸ ਉਸ ਜਾਣਕਾਰੀ ਤੇ ਲਾਗੂ ਹੁੰਦੀ ਹੈ ਜੋ ਅਸੀਂ ਇਕੱਠੀ ਕਰਦੇ ਹਾਂ:

 • ਜਦੋਂ ਤੁਸੀਂ ਇਸ ਵੈਬਸਾਈਟ ਦੀ ਵਰਤੋਂ ਕਰਦੇ ਹੋ।

 • ਜਦੋਂ ਤੁਸੀਂ ਸਾਡੇ ਸਟੂਡੀਓ 'ਤੇ ਆਉਂਦੇ  ਹੋ।

 • ਜਦੋਂ ਤੁਸੀਂ ਆਪਣੀ ਜਾਣਕਾਰੀ ਸਾਨੂੰ ਜਮ੍ਹਾਂ ਕਰਦੇ ਹੋ।

 • ਜਦੋਂ ਤੁਸੀਂ ਇੱਕ ਉਪਭੋਗਤਾ ਪ੍ਰੋਫਾਈਲ ਬਣਾਉਂਦੇ ਜਾਂ ਉਪਯੋਗ ਕਰਦੇ ਹੋ।

 • ਜਦੋਂ ਅਸੀਂ ਤੁਹਾਡੇ ਨਾਲ ਈਮੇਲ ਅਤੇ ਹੋਰ ਤਰੀਕਿਆਂ ਦੁਆਰਾ ਸੰਚਾਰ ਕਰਦੇ ਹਾਂ।

 • ਉਨ੍ਹਾਂ ਤੀਜੀਆਂ ਧਿਰਾਂ ਦੁਆਰਾ ਜਿਸ ਨਾਲ ਅਸੀਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਕੰਮ ਕਰਦੇ ਹਾਂ।

 • ਤੁਹਾਡੇ ਵੱਲੋਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਦੇ ਦੌਰਾਨ ਕਿਸੇ ਵੀ ਹੋਰ ਜ਼ਰੀਏ ਨਾਲ।

ਇਹ ਨੋਟਿਸ ਮੋਬਾਈਲ ਐਪਲੀਕੇਸ਼ਨਾਂ, ਸਮੱਗਰੀ, ਜਾਂ ਉਨ੍ਹਾਂ ਵੈਬਸਾਈਟਾਂ ਜੋ BibleProject ਦੁਆਰਾ ਨਹੀਂ ਚਲਾਈਆਂ ਜਾਂਦੀਆਂ, ਸਮੇਤ ਕਿਸੇ ਵੀ ਹੋਰ ਤਰੀਕੇ ਨਾਲ ਤੁਹਾਡੇ ਬਾਰੇ ਇਕੱਠੀ ਕੀਤੀ ਗਈ ਜਾਣਕਾਰੀ 'ਤੇ ਲਾਗੂ ਨਹੀਂ ਹੁੰਦਾ।

ਕਾਨੂੰਨੀ ਆਧਾਰ

ਅਸੀਂ ਤੁਹਾਡੀ ਨਿੱਜੀ ਜਾਣਕਾਰੀ ਸਿਰਫ ਤਾਂ ਹੀ ਲਵਾਂਗੇ ਜੇ ਸਾਨੂੰ (a) ਲੋੜ ਪਏ, ਉਹ ਵੀ ਤੁਹਾਡੀ ਸਹਿਮਤੀ ਨਾਲ ਜਾਂ (b) ਜੇ ਅਜਿਹਾ ਕਰਨ ਵਿੱਚ ਸਾਡਾ ਕੋਈ ਜਾਇਜ਼ ਹਿਤ ਹੋਵੇ। ਜੇ ਅਸੀਂ ਤੁਹਾਡੀ ਸਹਿਮਤੀ ਦੇ ਆਧਾਰ ਤੇ ਤੁਹਾਡੀ ਨਿੱਜੀ ਜਾਣਕਾਰੀ ਇਕੱਠੀ ਜਾਂ ਵਰਤੋਂ ਕਰਦੇ ਹਾਂ, ਤਾਂ ਅਸੀਂ ਤੁਹਾਨੂੰ ਕਿਸੇ ਤਬਦੀਲੀ ਬਾਰੇ ਸੂਚਿਤ ਕਰਾਂਗੇ ਅਤੇ ਜ਼ਰੂਰਤ ਅਨੁਸਾਰ ਤੁਹਾਡੇ ਤੋਂ ਫੇਰ ਸਹਿਮਤੀ ਲਵਾਂਗੇ।

ਬੱਚਿਆਂ ਦੀ ਗੋਪਨੀਯਤਾ

BibleProject ਬੱਚਿਆਂ ਦੀ ਨਿੱਜੀ ਜਾਣਕਾਰੀ ਦੇ ਸੰਬੰਧ ਵਿੱਚ ਹੋਰ ਗੋਪਨੀਯਤਾ ਸੁਰੱਖਿਆ ਪ੍ਰਦਾਨ ਕਰਨ ਦੀ ਜ਼ਰੂਰਤ ਨੂੰ ਮੰਨਦਾ ਹੈ। ਅਸੀਂ ਜਾਣਬੁੱਝ ਕੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਉਨ੍ਹਾਂ ਦੇ ਮਾਪਿਆਂ ਜਾਂ ਸਰਪ੍ਰਸਤ ਤੋਂ ਸਹਿਮਤੀ ਲਏ ਬਿਨਾਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ। ਜੇ 16 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਬੱਚਾ ਵੈਬਸਾਈਟ ਤੇ ਪੰਜੀਕਰਨ ਕਰਨਾ ਚਾਹੁੰਦਾ ਹੈ, ਤਾਂ ਬੱਚੇ ਦਾ ਪੰਜੀਕਰਨ  ਪੂਰਾ ਹੋਣ ਵਾਸਤੇ BibleProject  ਵੱਲੋਂ ਇਹ ਸ਼ਰਤ ਹੁੰਦੀ ਹੈ ਕਿ ਪਹਿਲਾਂ ਬੱਚੇ ਦੇ ਮਾਪੇ ਜਾਂ ਸਰਪ੍ਰਸਤ ਸਾਡੀ ਈਮੇਲ ਪੁਸ਼ਟੀ ਪ੍ਰਕਿਰਿਆ ਦੁਆਰਾ ਪੰਜੀਕਰਨ ਲਈ ਆਪਣੀ ਸਹਿਮਤੀ ਪ੍ਰਦਾਨ ਕਰਨ। ਜੇ BibleProject ਨੂੰ ਬੱਚੇ ਦੀ ਪੰਜੀਕਰਨ ਦੀ ਬੇਨਤੀ ਦੇ 24 ਘੰਟਿਆਂ ਦੇ ਅੰਦਰ ਮਾਤਾ-ਪਿਤਾ ਜਾਂ ਸਰਪ੍ਰਸਤ ਦੀ ਸਹਿਮਤੀ ਨਹੀਂ ਮਿਲੀ, ਤਾਂ ਅਸੀਂ ਪੰਜੀਕਰਨ ਦੀ ਬੇਨਤੀ ਦੇ ਦੌਰਾਨ ਬੱਚੇ ਦੁਆਰਾ ਸਾਨੂੰ ਦਿੱਤੀ ਗਈ ਕੋਈ ਵੀ ਨਿੱਜੀ ਜਾਣਕਾਰੀ ਨੂੰ ਮਿਟਾ ਦੇਵਾਂਗੇ। ਜੇ ਤੁਹਾਡੀ ਉਮਰ 16 ਸਾਲ ਤੋਂ ਘੱਟ ਹੈ ਅਤੇ ਤੁਹਾਡੇ ਮਾਪਿਆਂ ਜਾਂ ਸਰਪ੍ਰਸਤ ਨੇ ਸਾਡੀ ਵੈਬਸਾਈਟ ਪੰਜੀਕਰਨ ਅਤੇ ਸਹਿਮਤੀ ਪ੍ਰਕਿਰਿਆ ਨੂੰ ਪੂਰਾ ਨਹੀਂ ਕੀਤਾ ਹੈ, ਤਾਂ BibleProject ਤੁਹਾਨੂੰ ਸਲਾਹ ਦਿੰਦਾ ਹੈ ਕਿ ਤੁਸੀਂ ਇਸ ਵੈਬਸਾਈਟ ਦੀ ਵਰਤੋਂ, ਵੈਬਸਾਈਟ ਦੇ ਰਾਹੀਂ ਕੋਈ ਖਰੀਦਦਾਰੀ ਜਾਂ ਦਾਨ, ਵੈਬਸਾਈਟ ਦੀਆਂ ਇੰਟਰਐਕਟਿਵ ਜਾਂ ਜਨਤਕ ਟਿੱਪਣੀਆਂ ਦੀਆਂ ਸੁਵਿਧਾਵਾਂ ਦੀ ਵਰਤੋਂ, ਨਾ ਕਰੋ ਅਤੇ BibleProject  ਨੂੰ ਕੋਈ ਵੀ ਨਿੱਜੀ ਜਾਣਕਾਰੀ ਪ੍ਰਦਾਨ ਨਾ ਕਰੋ।

BibleProject ਇੱਕ 501(c)(3) ਗੈਰ-ਮੁਨਾਫਾ ਕਾਰਪੋਰੇਸ਼ਨ ਹੈ ਅਤੇ ਇਸ ਲਈ ਇਸ ਨੂੰ Children's Online Privacy Protection Act ਤੋਂ ਛੋਟ ਪ੍ਰਾਪਤ ਹੈ। ਇਸ ਦੇ ਬਾਵਜੂਦ ਵੀ, BibleProject ਉਨ੍ਹਾਂ ਬੱਚਿਆਂ ਦੀ ਗੋਪਨੀਯਤਾ ਦੀ ਕਦਰ ਕਰਦਾ ਹੈ ਜੋ ਸਾਡੀ ਸਮੱਗਰੀ ਤੋਂ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹਨ। ਇਸ ਗੋਪਨੀਯਤਾ ਨੋਟਿਸ ਦੇ ਸਾਰੇ ਨਿਯਮ, ਸਾਈਟ ਦੇ ਸਾਰੇ ਉਪਭੋਗਤਾਵਾਂ ਤੇ ਲਾਗੂ ਹੁੰਦੇ ਹਨ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ। ਛੋਟੀ ਉਮਰ ਵਾਲੇ ਵਿਜ਼ਿਟਰਾਂ ਨੂੰ ਕਿਸੇ ਵੀ ਵੈਬਸਾਈਟ ਜਾਂ ਮੋਬਾਈਲ ਐਪਲੀਕੇਸ਼ਨ ਤੇ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਹਮੇਸ਼ਾ ਉਨ੍ਹਾਂ ਦੇ ਮਾਪਿਆਂ ਜਾਂ ਸਰਪ੍ਰਸਤਾਂ ਤੋਂ ਸਲਾਹ ਲੈਣੀ ਚਾਹੀਦੀ ਹੈ ਅਤੇ ਅਸੀਂ ਪਰਿਵਾਰਾਂ ਨੂੰ ਨਿੱਜੀ ਜਾਣਕਾਰੀ ਨੂੰ ਆਨਲਾਈਨ ਸਾਂਝਾ ਕਰਨ ਦੇ ਸੰਬੰਧ ਵਿੱਚ ਉਨ੍ਹਾਂ ਦੇ ਘਰੇਲੂ ਦਿਸ਼ਾ-ਨਿਰਦੇਸ਼ਾਂ ਬਾਰੇ ਚਰਚਾ ਕਰਨ ਲਈ ਉਤਸ਼ਾਹਿਤ ਕਰਦੇ ਹਾਂ।

ਜੇ ਤੁਹਾਨੂੰ ਲੱਗਦਾ ਹੈ ਕਿ BibleProject ਨੇ ਮਾਤਾ ਪਿਤਾ ਜਾਂ ਸਰਪ੍ਰਸਤ ਸਹਿਮਤੀ ਤੋਂ ਬਿਨਾਂ 16 ਸਾਲ ਤੋਂ ਘੱਟ ਦੇ ਬੱਚੇ ਤੋਂ ਜਾਂ ਉਸ ਬਾਰੇ ਜਾਣਕਾਰੀ ਲਈ ਹੈ, ਜਾਂ ਜੇ ਤੁਸੀਂ BibleProject ਦੇ ਕੋਲ ਪਈ ਆਪਣੇ ਬੱਚੇ ਦੀ ਨਿੱਜੀ  ਜਾਣਕਾਰੀ ਦੀ ਸਮੀਖਿਆ ਜਾਂ ਉਸਨੂੰ ਹਟਾਉਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸਾਡੇ ਨਾਲ webmaster@jointhebibleproject.com 'ਤੇ ਜਾਂ ਟੌਲ-ਫ੍ਰੀ (855) 700-9109 'ਤੇ ਸੰਪਰਕ ਕਰੋ।

ਤੁਹਾਡੀ ਨਿੱਜੀ ਜਾਣਕਾਰੀ ਨੂੰ ਅਸੀਂ ਕਿਵੇਂ ਇਕੱਤਰ ਕਰਦੇ ਹਾਂ ਅਤੇ ਉਸ ਦੀ ਵਰਤੋਂ ਕਰਦੇ ਹਾਂ

ਜਦੋਂ ਤੁਸੀਂ ਸਾਡੀ ਵੈਬਸਾਈਟ ਜਾਂ ਸਟੂਡੀਓ 'ਤੇ ਆਉਂਦੇ ਹੋ, ਤਦੋਂ ਅਸੀਂ ਤੁਹਾਡੇ ਤੋਂ ਕੁਝ ਨਿੱਜੀ ਜਾਣਕਾਰੀ ਇਕੱਤਰ ਕਰਦੇ ਹਾਂ। ਅਸੀਂ ਇਸ ਜਾਣਕਾਰੀ ਨੂੰ ਇਕੱਤਰ ਕਰਦੇ ਹਾਂ:

 • ਜਦੋਂ ਤੁਸੀ ਆਪ ਸਿੱਧੇ ਤੌਰ ਤੇ ਇਹ ਸਾਨੂੰ ਪ੍ਰਦਾਨ ਕਰਦੇ ਹੋ।

 • ਸਵੈਚਲਿਤ ਤਰੀਕੇ ਨਾਲ ਜਦੋਂ ਤੁਸੀਂ ਵੈਬਸਾਈਟ ਵਰਤ ਰਹੇ ਹੁੰਦੇ ਹੋ।

 • ਤੀਜੀਆਂ ਧਿਰਾਂ ਤੋਂ ਜਿਨ੍ਹਾਂ ਵਿੱਚ ਤੀਜੀ ਧਿਰ ਦੀਆਂ ਵੈਬਸਾਈਟਾਂ ਵੀ ਸ਼ਾਮਿਲ ਹਨ।

ਕ੍ਰਿਪਾ ਕਰਕੇ ਧਿਆਨ ਰੱਖੋ ਕਿ ਸਾਡੀ ਵੈਬਸਾਈਟ ਦੀਆਂ ਕੁਝ ਪੇਸ਼ਕਸ਼ਾਂ, ਸੇਵਾਵਾਂ ਅਤੇ ਉਸ ਦੇ ਕੁਝ ਭਾਗ ਸਿਰਫ ਤਾਂ ਹੀ ਪਹੁੰਚਯੋਗ ਹੋ ਸਕਦੇ ਹਨ ਜੇ ਤੁਸੀਂ ਸਾਡੇ ਨਾਲ ਪੰਜੀਕ੍ਰਿਤ ਹੋ। ਸਾਡੀਆਂ ਸੇਵਾਵਾਂ ਪ੍ਰਾਪਤ ਕਰਨ ਲਈ ਤੁਹਾਨੂੰ ਇਜਾਜ਼ਤ ਹੈ ਕਿ ਤੁਸੀਂ ਸਾਨੂੰ ਜੋ ਜਾਣਕਾਰੀ ਪ੍ਰਦਾਨ ਕਰਦੇ ਹੋ ਉਹ ਘੱਟੋ -ਘੱਟ ਤੇ ਜ਼ਰੂਰੀ ਜਾਣਕਾਰੀ ਹੀ ਹੋ ਅਤੇ ਤੁਹਾਡੇ ਬਾਰੇ ਸਾਡੇ ਕੋਲ ਜੋ ਵੀ ਜਾਣਕਾਰੀ ਹੈ ਉਸ ਨੂੰ ਬਦਲਣ ਲਈ ਤੁਸੀਂ ਕਿਸੇ ਵੀ  ਸਮੇਂ BibleProject ਨਾਲ ਸੰਪਰਕ ਕਰ ਸਕਦੇ ਹੋ। ਕ੍ਰਿਪਾ ਕਰਕੇ ਧਿਆਨ ਰੱਖੋ ਕਿ ਜੇ ਤੁਸੀਂ ਸਾਨੂੰ ਆਪਣੀ ਨਿੱਜੀ ਜਾਣਕਾਰੀ ਦੇਣ ਤੋਂ ਇਨਕਾਰ ਕਰਦੇ ਹੋ, ਜਾਂ ਬਾਅਦ ਵਿਚ ਆਪਣੀ ਸਹਿਮਤੀ ਵਾਪਸ ਲੈਂਦੇ ਹੋ, ਤਾਂ ਇਹ ਸੰਭਵ ਹੈ ਕਿ ਅਸੀਂ ਤੁਹਾਡੇ ਨਾਲ ਸੰਪਰਕ ਜਾਂ ਤੁਹਾਨੂੰ ਆਪਣੀ ਸੇਵਾਵਾਂ ਪ੍ਰਦਾਨ ਨਹੀਂ ਕਰ ਸਕਾਂਗੇ।

ਜਾਣਕਾਰੀ ਜੋ ਤੁਸੀਂ ਸਾਨੂੰ ਪ੍ਰਦਾਨ ਕਰਦੇ ਹੋ।

ਜਦੋਂ ਤੁਸੀ ਸਾਡੇ ਸਟੂਡੀਓ ਵਿੱਚ ਆ ਕੇ ਆਹਮੋ-ਸਾਹਮਣੇ ਜਾਂ ਸਾਡੀ ਵੈਬਸਾਈਟ ਤੇ ਸਾਡੇ ਨਾਲ ਸੰਪਰਕ ਕਰਦੇ ਹੋ ਤਾਂ ਅਸੀਂ ਤੁਹਾਡੇ ਤੋਂ ਸਿੱਧੇ ਤੌਰ ਤੇ ਤੁਹਾਡੀ ਸਹਿਮਤੀ ਦੇ ਨਾਲ ਨਿੱਜੀ ਜਾਣਕਾਰੀ ਇਕੱਤਰ ਕਰਦੇ ਹਾਂ। ਜੋ ਨਿੱਜੀ ਜਾਣਕਾਰੀ ਤੁਸੀਂ ਸਾਨੂੰ ਪ੍ਰਦਾਨ ਕਰਦੇ ਹੋ ਉਸ ਵਿੱਚ ਹੇਠਾਂ ਦਿੱਤੀ ਜਾਣਕਾਰੀ ਸ਼ਾਮਲ ਹੋ ਸਕਦੀ ਹੈ:

 • ਸੰਪਰਕ ਜਾਣਕਾਰੀ- ਜਦੋਂ ਤੁਸੀਂ ਸਾਡੀ ਵੈਬਸਾਈਟ ਤੇ ਇਲੈਕਟ੍ਰੋਨਿਕ ਫਾਰਮ ਭਰਦੇ ਹੋ ਅਤੇ ਜਮ੍ਹਾ ਕਰਦੇ ਹੋ ਤਾਂ ਅਸੀਂ ਤੁਹਾਡਾ ਨਾਮ, ਟੈਲੀਫੋਨ ਨੰਬਰ, ਈ-ਮੇਲ ਪਤਾ ਅਤੇ ਪਤਾ ਇਕੱਤਰ ਕਰਦੇ ਹਾਂ। ਸਾਡੀ ਵੈਬਸਾਈਟ ਦੀ ਵਰਤੋਂ ਕਰਨ ਵਾਸਤੇ ਤੁਹਾਨੂੰ ਰਜਿਸਟਰ ਕਰਨ ਲਈ, ਤੁਹਾਨੂੰ ਸਮਾਚਾਰ ਪੱਤਰ ਭੇਜਣ ਲਈ ਅਤੇ ਤੁਹਾਨੂੰ ਜਾਣਕਾਰੀ, ਉਤਪਾਦਾਂ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਅਸੀਂ ਇਸ ਜਾਣਕਾਰੀ ਦੀ ਵਰਤੋਂ ਕਰਦੇ ਹਾਂ। ਜਦੋਂ ਤੁਸੀਂ ਸਾਡੀ ਵੈਬਸਾਈਟ ਤੇ ਕਿਸੇ ਸਮੱਸਿਆ ਦੀ ਸੂਚਨਾ ਦਿੰਦੇ ਹੋ ਤਾਂ ਵੀ ਅਸੀਂ ਤੁਹਾਡੇ ਤੋਂ ਜਾਣਕਾਰੀ ਮੰਗ ਸਕਦੇ ਹਾਂ।

 • ਉਪਭੋਗਤਾ ਜਨਰੇਟੇਡ ਸਮੱਗਰੀ-  ਸਾਡੀ ਵੈਬਸਾਈਟ ਵਿਚ ਉਹ ਸੁਵਿਧਾਵਾਂ ਹੋ ਸਕਦੀਆਂ ਹਨ ਜਿੰਨਾਂ ਦੇ ਰਾਹੀਂ ਤੁਸੀਂ ਵਰਤੋਂ ਦੀਆਂ ਸ਼ਰਤਾਂ ਦੇ ਅਨੁਸਾਰ ਟਿੱਪਣੀਆਂ, ਫ਼ੋਟੋਆਂ ਜਾਂ ਹੋਰ  ਪੋਸਟ ਕਰ ਸਕਦੇ ਹੋ। ਇਨ੍ਹਾਂ ਵਿਸ਼ੇਸ਼ਤਾਵਾਂ ਨੂੰ ਵਰਤਣ ਦਾ ਫੈਸਲਾ ਤੁਹਾਡੇ ਆਪਣੇ ਕੋਲ ਹੈ ਅਤੇ ਕੋਈ ਵੀ ਜਾਣਕਾਰੀ ਜਾਂ ਸਮੱਗਰੀ ਜੋ ਤੁਸੀਂ ਪੋਸਟ ਕਰਦੇ ਹੋ ਉਹ ਵੀ ਤੁਸੀਂ ਆਪਣੀ ਮਰਜ਼ੀ ਨਾਲ ਹੀ ਕਰਦੇ ਹੋ। ਜੇ ਤੁਸੀਂ ਉਪਯੋਗਕਰਤਾ ਜਨਰੇਟੇਡ ਸਮੱਗਰੀ ਪੋਸਟ ਕਰਦੇ ਹੋ ਜਾਂ ਸਾਡੇ ਨਾਲ ਸੰਪਰਕ ਕਰਦੇ ਹੋ ਤਾਂ ਅਸੀਂ ਤੁਹਾਡੇ ਪੱਤਰ-ਵਿਵਹਾਰ (ਈਮੇਲ ਪਤਿਆਂ ਸਮੇਤ) ਦਾ ਰਿਕਾਰਡ ਅਤੇ ਨਕਲਾਂ ਰੱਖ ਸਕਦੇ ਹਾਂ।

 • ਭੁਗਤਾਨ ਜਾਣਕਾਰੀ- ਅਸੀਂ ਆਪਣੀ ਵੈਬਸਾਈਟ ਦੁਆਰਾ ਭੁਗਤਾਨ ਅਤੇ ਦਾਨ ਸਵੀਕਾਰ ਕਰਦੇ ਹਾਂ। ਭੁਗਤਾਨ ਲੈਣ-ਦੇਣ ਨੂੰ ਸੰਭਾਲਣ ਲਈ ਅਸੀਂ  ਤੀਜ ਧਿਰ ਦੇ ਭੁਗਤਾਨ ਪ੍ਰੋਸੈਸਰ, Stripe, ਦੀ ਵਰਤੋਂ ਕਰਦੇ ਹਾਂ। ਜਦੋਂ ਤੁਸੀਂ ਕੋਈ ਆਨਲਾਈਨ ਭੁਗਤਾਨ ਕਰੋਗੇ, ਤਾਂ ਵੈਬਸਾਈਟ ਤੁਹਾਨੂੰ BibleProject ਦੇ Stripe ਭੁਗਤਾਨ ਪੋਰਟਲ ਤੇ ਭੇਜ ਦੇਵੇਗੀ। Stripe PCI ਦੇ ਅਨੁਕੂਲ ਆਨਲਾਈਨ ਭੁਗਤਾਨ ਪ੍ਰਕਿਰਿਆ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। BibleProject ਭੁਗਤਾਨ ਦੀ ਜਾਣਕਾਰੀ ਨੂੰ ਇਕੱਤਰ, ਪ੍ਰੋਸੈਸ ਜਾਂ ਸਟੋਰ ਨਹੀਂ ਕਰਦਾ, ਪਰ ਤੁਹਾਡੇ ਵੱਲੋਂ ਆਪਣੇ ਆਰਡਰਾਂ ਦੀ ਪੂਰਤੀ ਵਾਸਤੇ ਅਤੇ ਸਾਡੀ ਵੈਬਸਾਈਟ ਤੋਂ ਕੀਤੇ ਗਏ ਲੈਣ-ਦੇਣ ਦਾ ਅਸੀਂ ਰਿਕਾਰਡ ਰੱਖ ਸਕਦੇ ਹਾਂ। ਜੇ ਸਾਨੂੰ ਕਿਸੇ ਆਰਡਰ ਨੂੰ ਪ੍ਰੋਸੈਸ ਕਰਨ ਵਿੱਚ ਮੁਸ਼ਕਲ ਆਉਂਦੀ ਹੈ, ਤਾਂ ਅਸੀਂ ਤੁਹਾਡੇ ਨਾਲ ਸੰਪਰਕ ਕਰਨ ਲਈ ਤੁਹਾਡੀ ਸੰਪਰਕ ਜਾਣਕਾਰੀ ਦੀ ਵਰਤੋਂ ਕਰਾਂਗੇ।

 • ਆਹਮੋ-ਸਾਹਮਣੇ ਦਿੱਤੀ ਗਈ ਜਾਣਕਾਰੀ- ਜਦੋਂ ਤੁਸੀਂ BibleProject ਦੇ ਸਟੂਡੀਓ 'ਤੇ ਜਾਵੋਗੇ, ਤਾਂ ਅਸੀਂ ਤੁਹਾਨੂੰ ਵਿਜ਼ਿਟਰ ਇੰਟੇਕ ਫਾਰਮ ਨੂੰ ਭਰਨ ਲਈ ਵੀ ਕਹਾਂਗੇ ਅਤੇ ਜਦੋਂ ਤੁਸੀਂ ਇਮਾਰਤ ਜਾਂ ਸਟੂਡੀਓ ਸਪੇਸ ਵਿੱਚ ਦਾਖਲ ਹੋਵੋਗੇ ਜਾਂ ਬਾਹਰ ਜਾਵੋਗੇ ਤਾਂ ਅਸੀਂ ਆਨਸਾਈਟ ਕੈਮਰਿਆਂ ਦੀ ਵਰਤੋਂ ਕਰਕੇ ਤੁਹਾਡੀ ਤਸਵੀਰ ਲੈ ਸਕਦੇ ਹਾਂ। ਇਹ ਜਾਣਕਾਰੀ ਅਸੀਂ ਆਪਣੇ ਸਟਾਫ ਅਤੇ ਵਿਜ਼ਿਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਕੱਤਰ ਕਰਦੇ ਹਾਂ। ਨਾਲੇ, ਤੁਹਾਡੀ ਵਿਜ਼ਿਟ ਦੇ ਉਦੇਸ਼ ਦੇ ਅਧਾਰ ਤੇ, ਅਸੀਂ ਤੁਹਾਨੂੰ ਵਾਧੂ ਫਾਰਮ ਭਰਨ ਲਈ ਵੀ ਕਹਿ ਸਕਦੇ ਹਾਂ। ਜਮ੍ਹਾਂ ਕਰਨ ਦੇ ਸਮੇਂ ਅਸੀਂ ਇਨ੍ਹਾਂ ਫਾਰਮਾਂ ਪਿੱਛੇ ਸਾਡੇ ਉਦੇਸ਼ਾਂ ਬਾਰੇ ਤੁਹਾਨੂੰ ਸੂਚਿਤ ਕਰਾਂਗੇ।

ਜਾਣਕਾਰੀ ਜੋ ਅਸੀਂ ਆਟੋ ਮੈਟਿਕ ਡੇਟਾ ਕਲੈਕਸ਼ਨ ਟੈਕਨੋਲੋਜੀ ਦੇ ਰਾਹੀਂ ਇਕੱਤਰ ਕਰਦੇ ਹਾਂ।।

ਜਦੋਂ ਤੁਸੀਂ ਸਾਡੀ ਵੈਬਸਾਈਟ ਦੀ ਵਰਤੋਂ ਅਤੇ ਇਸ ਦੇ ਰਾਹੀਂ ਸਾਡੇ ਨਾਲ ਸੰਪਰਕ ਕਰਦੇ ਹੋ, ਤਾਂ ਅਸੀਂ ਤੁਹਾਡੇ ਉਪਕਰਣਾਂ, ਬ੍ਰਾਉਜ਼ਿੰਗ ਕਿਰਿਆਵਾਂ ਅਤੇ ਪੈਟਰਨਾਂ ਬਾਰੇ ਕੁਝ ਜਾਣਕਾਰੀ ਇਕੱਤਰ ਕਰਨ ਲਈ ਵੈਬਸਾਈਟ ਵਿਸ਼ਲੇਸ਼ਣ ਵਰਗੀਆਂ ਆਟੋਮੈਟਿਕ ਡਾਟਾ ਕਲੈਕਸ਼ਨ ਟੈਕਨਾਲੋਜੀ ਦੀ ਵਰਤੋਂ ਕਰ ਸਕਦੇ ਹਾਂ। ਇਹ ਜਾਣਕਾਰੀ ਅਸੀਂ ਵੈਬਸਾਈਟ ਨੂੰ ਕਾਇਮ ਰੱਖਣ ਅਤੇ ਬਿਹਤਰ ਬਣਾਉਣ ਅਤੇ ਸਾਡੀ ਆਊਟਰੀਚ  ਅਤੇ ਮਾਰਕੀਟਿੰਗ ਯਤਨਾਂ ਨੂੰ ਮਾਪਣ ਦੇ ਸਾਡੇ ਜਾਇਜ਼ ਹਿੱਤਾਂ ਨੂੰ ਪ੍ਰਾਪਤ ਕਰਨ ਲਈ ਇਕੱਠੀ ਕਰਦੇ ਹਾਂ। ਆਟੋਮੈਟਿਕ ਡੇਟਾ ਕਲੈਕਸ਼ਨ ਟੈਕਨੋਲੋਜੀ ਦੇ ਰਾਹੀਂ ਜੋ ਜਾਣਕਾਰੀ ਅਸੀਂ ਇਕੱਤਰ ਕਰਦੇ ਹਾਂ,ਉਸ ਵਿੱਚ ਸ਼ਾਮਲ ਹਨ:

 • ਲੌਗ ਫਾਈਲਾਂ- ਅਸੀਂ ਤੁਹਾਡੇ ਕੰਪਿਊਟਰ ਤੋਂ ਅਗਿਆਤ ਅਤੇ ਤਕਨੀਕੀ ਜਾਣਕਾਰੀ ਇਕੱਤਰ ਕਰਦੇ ਹਾਂ, ਜਿਸ ਵਿੱਚ ਟ੍ਰੈਫਿਕ ਡੇਟਾ, ਲੋਕੇਸ਼ਨ ਡੇਟਾ, ਲੌਗਸ ਅਤੇ ਹੋਰ ਸੰਚਾਰ ਡੇਟਾ ਅਤੇ ਉਹ ਸੰਸਾਧਨ ਜਿਨ੍ਹਾਂ ਤੇ ਤੁਸੀਂ ਸਾਡੀ ਵੈਬਸਾਈਟ ਦੇ ਰਾਹੀਂ ਪਹੁੰਚ ਅਤੇ ਵਰਤੋਂ ਕਰਦੇ ਹੋ, ਸ਼ਾਮਲ ਹਨ। ਅਸੀਂ ਤੁਹਾਡੇ ਕੰਪਿਊਟਰ, ਡਿਵਾਈਸ ਅਤੇ ਇੰਟਰਨੈਟ ਕਨੈਕਸ਼ਨ ਬਾਰੇ ਜਾਣਕਾਰੀ ਵੀ ਇਕੱਤਰ ਕਰਦੇ ਹਾਂ, ਜਿਸ ਵਿੱਚ ਤੁਹਾਡਾ IP ਪਤਾ, ਓਪਰੇਟਿੰਗ ਸਿਸਟਮ, ਡਿਵਾਈਸ ਕਿਸਮ ਅਤੇ ਬ੍ਰਾਉਜ਼ਰ ਕਿਸਮ ਸ਼ਾਮਲ ਹਨ। ਅਸੀਂ ਇਸ ਜਾਣਕਾਰੀ ਨੂੰ ਅਗਿਆਤ ਬਣਾ ਦਿੰਦੇ ਹਾਂ ਤਾਂ ਜੋ ਇਸ ਤੋਂ ਤੁਹਾਡੀ ਪਛਾਣ ਨਾ ਹੋ ਸਕੇ ਅਤੇ ਇਸ ਦੀ ਵਰਤੋਂ ਉਪਭੋਗਤਾ ਦੇ ਵਿਵਹਾਰ ਦੀ ਨਿਗਰਾਨੀ ਕਰਨ ਲਈ ਕਰਦੇ ਹਾਂ। ਅਸੀਂ ਇਸ ਜਾਣਕਾਰੀ ਦੀ ਵਰਤੋਂ ਸਾਡੇ ਦਰਸ਼ਕਾਂ ਦੀ ਸੰਖਿਆ ਅਤੇ ਵਰਤੋਂ ਦੇ ਪੈਟਰਨ ਦਾ ਅੰਦਾਜ਼ਾ ਲਗਾਉਣ, ਤੁਹਾਡੀਆਂ ਤਰਜੀਹਾਂ ਬਾਰੇ ਜਾਣਕਾਰੀ ਨੂੰ ਸਟੋਰ ਕਰਨ, ਤੁਹਾਡੇ ਉਪਭੋਗਤਾ ਅਨੁਭਵ ਨੂੰ ਅਨੁਕੂਲਿਤ ਕਰਨ, ਖੋਜ ਪ੍ਰਤੀਕਿਰਿਆ ਸਮੇਂ ਨੂੰ ਤੇਜ਼ ਕਰਨ ਅਤੇ ਜਦੋਂ ਤੁਸੀਂ ਸਾਡੀ ਵੈਬਸਾਈਟ ਤੇ ਵਾਪਸ ਆਉਂਦੇ ਹੋ ਤਾਂ ਤੁਹਾਨੂੰ ਪਛਾਣਨ ਲਈ ਕਰਦੇ ਹਾਂ। ਇਹ ਵਿਸ਼ਲੇਸ਼ਣ ਸਾਡੀ ਵੈਬਸਾਈਟ ਨੂੰ ਬਿਹਤਰ ਬਣਾਉਣ ਅਤੇ ਇੱਕ ਬਿਹਤਰ ਅਤੇ ਹੋਰ ਨਿੱਜੀ ਸੇਵਾ ਪ੍ਰਦਾਨ ਕਰਨ ਵਿੱਚ ਸਾਡੀ ਸਹਾਇਤਾ ਕਰਦਾ ਹੈ

 • ਈਮੇਲਾਂ- ਸਾਡੀਆਂ ਈਮੇਲਾਂ ਵਿੱਚ ਇਹ ਟ੍ਰੈਕ ਲਈ ਇੱਕ ਏਮਬੈਡੇਡ ਟ੍ਰੈਕਿੰਗ ਕੋਡ ਹੁੰਦਾ ਹੈ ਕਿ ਪ੍ਰਾਪਤਕਰਤਾ ਕਦੋਂ ਈ-ਮੇਲ ਪ੍ਰਾਪਤ ਕਰਦਾ ਅਤੇ ਉਸ ਨੂੰ ਖੋਲ੍ਹਦਾ ਹੈ ਅਤੇ ਕਦੋਂ ਪ੍ਰਾਪਤਕਰਤਾ ਈ-ਮੇਲ ਵਿੱਚ ਪਏ ਲਿੰਕ ਦੇ ਰਾਹੀਂ ਸਾਡੀ ਵੈਬਸਾਈਟ ਤੇ ਜਾਂਦਾ ਹੈ।

 • ਕੂਕੀਜ਼-ਜ਼ਿਆਦਾਤਰ ਵਪਾਰਕ ਵੈਬਸਾਈਟਾਂ ਦੀ ਤਰ੍ਹਾਂ, ਅਸੀਂ ਸਾਡੀ ਵੈਬਸਾਈਟ ਦੀ ਵਰਤੋਂ ਨੂੰ ਟ੍ਰੈਕ ਕਰਨ ਲਈ ਕੂਕੀਜ਼ ਦੀ ਵਰਤੋਂ ਕਰਦੇ ਹਾਂ। ਅਸੀਂ ਕੂਕੀਜ਼ ਦੀ ਵਰਤੋਂ ਕਿਵੇਂ ਕਰਦੇ ਹਾਂ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਕ੍ਰਿਪਾ ਕਰਕੇ ਸਾਡੇ ਕੂਕੀ ਨੋਟਿਸ ਨੂੰ ਪੜ੍ਹੋ।

ਜਿਹੜੀ ਜਾਣਕਾਰੀ ਅਸੀਂ ਸਵੈਚਲਿਤ ਤਰੀਕੇ ਨਾਲ ਇਕੱਤਰ ਕਰਦੇ ਹਾਂ ਉਸ ਵਿੱਚ ਨਿੱਜੀ ਜਾਣਕਾਰੀ ਸ਼ਾਮਲ ਹੋ ਸਕਦੀ ਹੈ, ਜਾਂ ਅਸੀਂ ਜਾਣਕਾਰੀ ਨੂੰ ਬਣਾਏ ਰੱਖ ਸਕਦੇ ਹਾਂ ਜਾਂ ਇਸ ਨੂੰ ਨਿੱਜੀ ਜਾਣਕਾਰੀ ਨਾਲ ਜੋੜ ਸਕਦੇ ਹਾਂ ਜੋ ਅਸੀਂ ਦੂਜੇ ਤਰੀਕਿਆਂ ਨਾਲ ਇਕੱਤਰ ਕਰਦੇ ਹਾਂ ਜਾਂ ਤੀਜੀ ਧਿਰ ਦੁਆਰਾ ਪ੍ਰਾਪਤ ਕਰਦੇ ਹਾਂ। ਇਹ ਜਾਣਕਾਰੀ ਸਾਈਟ ਵਿਜ਼ਟਰਾਂ ਅਤੇ ਟ੍ਰੈਫਿਕ ਬਾਰੇ ਸਮੁੱਚੀ ਜਾਣਕਾਰੀ ਵਿੱਚ ਵੀ ਮਿਲਾ ਦਿੱਤੀ ਜਾ ਸਕਦੀ ਹੈ। ਜੇ ਤੁਸੀਂ ਨਹੀਂ ਚਾਹੁੰਦੇ ਹੋ ਕਿ BibleProject ਤੁਹਾਡੀ ਅਗਿਆਤ ਅਤੇ ਤਕਨੀਕੀ ਜਾਣਕਾਰੀ ਨੂੰ ਇਕੱਤਰ ਅਤੇ ਵਰਤੋਂ ਕਰੇ ਜਿਵੇਂ ਕਿ ਇਸ ਪੈਰ੍ਹੇ ਵਿੱਚ ਦੱਸਿਆ ਗਿਆ ਹੈ, ਤਾਂ ਤੁਰੰਤ ਵੈਬਸਾਈਟ ਦੀ ਵਰਤੋਂ ਕਰਨਾ ਬੰਦ ਕਰ ਦੋ, ਜਾਂ ਹੇਠਾਂ "ਆਪਣੀ ਨਿੱਜੀ ਜਾਣਕਾਰੀ ਨੂੰ ਨਿਯੰਤਰਣ ਕਰੋ" ਤੇ ਜਾ ਕੇ ਸਾਡੇ ਨਾਲ ਸੰਪਰਕ ਕਰੋ।

ਜਾਣਕਾਰੀ ਜੋ ਅਸੀਂ ਦੂਜੀਆਂ ਵੈਬਸਾਈਟਾਂ ਤੋਂ ਇਕੱਤਰ ਕਰਦੇ ਹਾਂ

BibleProject ਸਾਡੀ ਸੋਸ਼ਲ ਮੀਡੀਆ ਵਿਗਿਆਪਨ ਅਤੇ ਪੋਸਟਾਂ ਦੀ ਪ੍ਰਭਾਵਸ਼ੀਲਤਾ ਨੂੰ ਮਾਪਣ ਦੀ ਸਾਡੀ ਜਾਇਜ਼ ਰੁਚੀ ਨੂੰ ਪ੍ਰਾਪਤ ਕਰਨ ਲਈ ਸੋਸ਼ਲ ਨੈੱਟਵਰਕਿੰਗ ਸਾਈਟਾਂ (ਜਿਵੇਂ ਕਿ Facebook, YouTube ਜਾਂ Twitter) ਤੋਂ ਸਾਡੀ ਵੈਬਸਾਈਟ 'ਤੇ ਆਉਣ ਵਾਲੇ ਉਪਭੋਗਤਾਵਾਂ ਦੀ ਗਿਣਤੀ ਨੂੰ ਟਰੈਕ ਕਰਦਾ ਹੈ। ਜੇ ਤੁਸੀਂ ਕਿਸੇ ਸੋਸ਼ਲ ਨੈਟਵਰਕਿੰਗ ਸਾਈਟ ਤੋਂ ਸਾਡੀ ਵੈਬਸਾਈਟ ਤੇ ਆਉਂਦੇ ਹੋ, ਜਾਂ ਜੇ ਤੁਸੀਂ ਆਪਣੇ ਕਿਸੇ ਸੋਸ਼ਲ ਨੈਟਵਰਕਿੰਗ ਸਾਈਟ ਦੇ ਖਾਤੇ ਨੂੰ ਸਾਡੇ ਨਾਲ ਜੋੜਨ ਲਈ ਸਹਿਮਤ ਹੁੰਦੇ ਹੋ,ਅਸੀਂ ਅਜਿਹੀ ਸੋਸ਼ਲ ਨੈਟਵਰਕਿੰਗ ਸਾਈਟ ਤੋਂ ਤੁਹਾਡੇ ਬਾਰੇ ਨਿੱਜੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹਾਂ। ਕ੍ਰਿਪਾ ਕਰਕੇ ਧਿਆਨ ਰੱਖੋ ਕਿ ਉਹ ਸੋਸ਼ਲ ਮੀਡੀਆ ਸਾਈਟਾਂ ਜਿਨ੍ਹਾਂ ਤੋਂ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ, BP ਉਨ੍ਹਾਂ ਨੂੰ ਨਿਯੰਤਰਣ ਜਾਂ ਉਨ੍ਹਾਂ ਤੇ ਨਿਗਰਾਨੀ ਨਹੀਂ ਰੱਖਦਾ। ਸੋਸ਼ਲ ਮੀਡੀਆ ਸਾਈਟ ਤੁਹਾਡੀ ਨਿੱਜੀ ਜਾਣਕਾਰੀ ਨੂੰ ਕਿਵੇਂ ਇਕੱਤਰ ਤੇ ਪ੍ਰੋਸੈਸ ਕਰਦੀ ਹੈ, ਇਸ ਬਾਰੇ ਜੇ ਤੁਹਾਡਾ ਕੋਈ ਵੀ ਸਵਾਲ ਹੈ, ਤਾਂ ਉਹ ਸੋਸ਼ਲ ਮੀਡੀਆ ਸਾਈਟ ਪ੍ਰੋਵਾਈਡਰ ਨੂੰ ਹੀ ਭੇਜੋ। ਅਸੀਂ ਇਸ ਜਾਣਕਾਰੀ ਨੂੰ ਤੁਹਾਡੇ ਕੋਲੋਂ ਸਿੱਧੇ ਤੌਰ ਤੇ ਇਕੱਤਰ ਕੀਤੀ ਜਾਣਕਾਰੀ ਦੇ ਨਾਲ ਰੱਖ ਸਕਦੇ ਹਾਂ।

ਹੋਰ ਚੀਜ਼ਾਂ ਜਿਨ੍ਹਾਂ ਵਿੱਚ ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਕਰ ਸਕਦੇ ਹਾਂ

ਤੁਹਾਡੇ ਕੋਲੋਂ ਜਾਂ ਤੁਹਾਡੇ ਬਾਰੇ ਇਕੱਤਰ ਕੀਤੀ ਨਿੱਜੀ ਜਾਣਕਾਰੀ ਦੀ ਅਸੀਂ ਵਰਤੋਂ ਕਰ ਸਕਦੇ ਹਾਂ:

 • ਸਾਡੇ ਉਤਪਾਦਾਂ ਅਤੇ ਸੇਵਾਵਾਂ ਦੇ ਵਿਕਾਸ ਅਤੇ ਸੁਧਾਰ ਲਈ।

 • ਸਾਡੀ ਵੈਬਸਾਈਟ ਅਤੇ ਇਸ ਦੀ ਸਮੱਗਰੀ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਲਈ।

 • ਤੁਹਾਨੂੰ ਉਹ ਜਾਣਕਾਰੀ, ਉਤਪਾਦਾਂ, ਜਾਂ ਸੇਵਾਵਾਂ ਪ੍ਰਦਾਨ ਕਰਾਉਣ ਲਈ ਜਿਨ੍ਹਾਂ ਦੀ ਤੁਸੀਂ ਸਾਡੇ ਕੋਲੋਂ ਬੇਨਤੀ ਕਰਦੇ ਹੋ।

 • ਕੋਈ ਹੋਰ ਉਦੇਸ਼ ਪੂਰਾ ਕਰਨ ਲਈ ਜਿਸ ਦੇ ਵਾਸਤੇ ਤੁਸੀਂ ਇਹ ਪ੍ਰਦਾਨ ਕਰਦੇ ਹੋ।

 • ਸਾਡੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਅਤੇ ਬਿਲਿੰਗ ਅਤੇ ਕਲੈਕਸ਼ਨ ਵਾਸਤੇ ਤੁਹਾਡੇ ਅਤੇ ਸਾਡੇ ਵਿਚਕਾਰ ਹੋਏ ਕਿਸੇ ਵੀ ਸਮਝੌਤੇ ਤੋਂ ਪੈਦਾ ਹੋਏ ਸਾਡੇ ਅਧਿਕਾਰਾਂ ਨੂੰ ਲਾਗੂ ਕਰਨ ਲਈ।

 • ਸਾਡੀ ਵੈਬਸਾਈਟ ਜਾਂ ਕੋਈ ਵੀ ਉਤਪਾਦ ਜਾਂ ਸੇਵਾਵਾਂ ਜੋ ਅਸੀਂ ਇਸ ਰਾਹੀਂ ਪੇਸ਼ ਕਰਦੇ ਹਾਂ ਜਾਂ ਪ੍ਰਦਾਨ ਕਰਦੇ ਹਾਂ ਉਨ੍ਹਾਂ ਵਿੱਚ ਤਬਦੀਲੀਆਂ ਬਾਰੇ ਤੁਹਾਨੂੰ ਸੂਚਿਤ ਕਰਨ ਲਈ।

 • ਤੁਹਾਨੂੰ ਸਾਡੀ ਵੈਬਸਾਈਟ ਤੇ ਇੰਟਰਐਕਟਿਵ ਵਿਸ਼ੇਸ਼ਤਾਵਾਂ ਵਿੱਚ ਹਿੱਸਾ ਲੈਣ ਦੀ ਆਗਿਆ ਦੇਣ ਲਈ।

 • ਤੁਹਾਡੀ ਗੋਪਨੀਯਤਾ ਦੀ ਰੱਖਿਆ ਅਤੇ ਇਸ ਗੋਪਨੀਯਤਾ ਨੋਟਿਸ ਨੂੰ ਲਾਗੂ ਕਰਨ ਲਈ।

 • ਸਾਡੇ ਅਧਿਕਾਰਾਂ ਅਤੇ ਸੰਪਤੀ ਦੀ ਰੱਖਿਆ ਕਰਨ ਲਈ।

 • ਜੇ ਸਾਨੂੰ ਉਨ੍ਹਾਂ ਵਿਅਕਤੀਆਂ ਜਾਂ ਸੰਸਥਾਵਾਂ ਦੀ ਪਛਾਣ ਕਰਨਾ, ਸੰਪਰਕ ਕਰਨਾ ਜਾਂ ਉਨ੍ਹਾਂ ਖ਼ਿਲਾਫ਼ ਕਨੂੰਨੀ ਕਾਰਵਾਈ ਕਰਨਾ ਜੋ ਤੁਹਾਨੂੰ, BibleProject ਜਾਂ ਹੋਰਨਾਂ ਨੂੰ ਨੁਕਸਾਨ ਪਹੁੰਚਾਉਣ ਦਾ ਕਾਰਣ ਬਣ ਸਕਦੇ ਹਨ, ਜ਼ਰੂਰੀ ਲੱਗੇ, ਜਾਂ ਕਿਸੇ ਕਾਨੂੰਨ, ਨਿਯਮ, ਕਾਨੂੰਨੀ ਪ੍ਰਕਿਰਿਆ ਜਾਂ ਅਦਾਲਤ ਦੇ ਹੁਕਮ ਦੀ ਪਾਲਣਾ ਕਰਨ ਲਈ।

 • ਕਿਸੇ ਵੀ ਹੋਰ ਤਰੀਕੇ ਨਾਲ, ਜਿਸ ਦੇ ਬਾਰੇ ਅਸੀਂ ਤਦੋਂ ਦੱਸ ਦਿਆਂਗੇ ਜਦੋਂ ਤੁਸੀਂ ਜਾਣਕਾਰੀ ਪ੍ਰਦਾਨ ਕਰੋਗੇ।

 • ਤੁਹਾਡੀ ਸਹਿਮਤੀ ਨਾਲ ਕਿਸੇ ਹੋਰ ਉਦੇਸ਼ ਲਈ।

BibleProject ਉਨ੍ਹਾਂ ਵਿਗਿਆਪਨਾਂ ਜਾਂ ਪੇਸ਼ਕਸ਼ਾਂ ਦੀ ਪਛਾਣ ਕਰਨ ਵਿੱਚ ਮਦਦ ਲੈਣ ਲਈ ਜੋ ਤੁਹਾਡੀ ਦਿਲਚਸਪੀ ਦੇ ਹੋ ਸਕਦੇ ਹਨ, ਤੁਹਾਡੀ ਨਿੱਜੀ ਜਾਣਕਾਰੀ ਜਾਂ ਵੈਬਸਾਈਟ ਤੇ ਤੁਹਾਡੀਆਂ ਗਤੀਵਿਧੀਆਂ (ਜਿਵੇਂ ਕਿ, ਕਲਿਕ ਸਟ੍ਰੀਮ ਜਾਣਕਾਰੀ, ਬਰਾਊਜ਼ਰ ਕਿਸਮ, ਸਮਾਂ ਅਤੇ ਮਿਤੀ, ਵਿਸ਼ਾ ਜਿਸ ਤੇ ਕਲਿੱਕ ਜਾਂ ਸਕ੍ਰੌਲ ਕੀਤਾ ਗਿਆ ਹੋਵੇ) ਨੂੰ ਇਕੱਤਰ ਕਰਨ ਅਤੇ ਵਿਸ਼ਲੇਸ਼ਣ ਕਰਨ ਲਈ, ਕੁਕੀ ਜਾਂ ਤੀਜੀ ਧਿਰ ਦੀ ਵੈਬ ਬੀਕਨ ਦੀ ਵਰਤੋਂ ਕਰ ਸਕਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ BibleProject ਤੁਹਾਨੂੰ ਦਿਲਚਸਪੀ ਅਧਾਰਤ  ਅਤੇ ਵਿਗਿਆਪਨ ਪ੍ਰਦਾਨ ਕਰਨ ਲਈ ਤੁਹਾਡੇ ਔਨਲਾਈਨ ਵਿਵਹਾਰ ਦੇ ਅਧਾਰ ਤੇ ਆਈ ਜਾਣਕਾਰੀ ਦੀ ਵਰਤੋਂ ਨਾ ਕਰੇ, ਤਾਂ ਤੁਸੀਂ ਸੰਚਾਰ ਤੋਂ ਓਪਟ-ਆਉਟ ਹੋਣਾ ਵਿੱਚ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਕੇ ਔਨਲਾਈਨ ਵਿਵਹਾਰਕ ਵਿਗਿਆਪਨਾਂ ਤੋਂ ਓਪਟ-ਆਉਟ ਹੋ ਸਕਦੇ ਹੋ।

ਅਸੀਂ ਸੇਵਾਵਾਂ ਤੋਂ ਤੁਹਾਡੇ ਬਾਰੇ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਤੀਜੀ ਧਿਰ ਦੇ ਸਰੋਤਾਂ ਤੋਂ ਪ੍ਰਾਪਤ ਤੁਹਾਡੇ ਬਾਰੇ ਹੋਰ ਜਾਣਕਾਰੀ ਨਾਲ ਜੋੜ ਸਕਦੇ ਹਾਂ। ਉਦਾਹਰਣ ਦੇ ਕੇ ਅਤੇ ਸੀਮਿਤ ਨਹੀਂ, ਅਸੀਂ ਪਤੇ ਦੀ ਤਬਦੀਲੀ ਜਾਂ ਹੋਰ ਸੂਚੀ ਸੇਵਾ ਦੀ ਵਰਤੋਂ ਇਹ ਯਕੀਨੀ ਬਣਾਉਣ ਲਈ ਕਰ ਸਕਦੇ ਹਾਂ ਕਿ ਤੁਹਾਡੇ ਖਾਤੇ ਲਈ ਸਾਡੇ ਰਿਕਾਰਡ ਸਹੀ ਹਨ।

ਤੁਹਾਡੀ ਜਾਣਕਾਰੀ ਦਾ ਖੁਲਾਸਾ

BibleProject ਤੁਹਾਡੀ ਨਿੱਜੀ ਜਾਣਕਾਰੀ ਨੂੰ ਕਿਸੇ ਵੀ ਤੀਜੀਆਂ ਧਿਰਾਂ ਨੂੰ ਨਹੀਂ ਵੇਚੇਗਾ। ਸਾਡੇ ਵੱਲੋਂ ਇਕੱਤਰ ਕੀਤੀ ਗਈ ਜਾਂ ਤੁਹਾਡੇ ਵਲੋਂ ਪ੍ਰਦਾਨ ਕੀਤੀ ਗਈ ਨਿੱਜੀ ਜਾਣਕਾਰੀ ਨੂੰ ਅਸੀਂ ਇਸ ਗੋਪਨੀਯਤਾ ਨੋਟਿਸ ਅਨੁਸਾਰ ਜ਼ਾਹਿਰ ਕਰ ਸਕਦੇ ਹਾਂ:

 • ਸਾਡੀਆਂ ਸਹਿਯੋਗੀ ਕੰਪਨੀਆਂ ਅਤੇ ਸਹਾਇਕ ਸਮੂਹਾਂ ਨੂੰ।

 • ਠੇਕੇਦਾਰਾਂ, ਭੁਗਤਾਨ ਪ੍ਰੋਸੈਸਰਾਂ, ਸੇਵਾ ਪ੍ਰਦਾਤਾਵਾਂ ਨੂੰ ਅਤੇ ਉਨ੍ਹਾਂ ਤੀਜੀਆਂ ਧਿਰਾਂ ਨੂੰ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੇ ਕਾਰੋਬਾਰ ਦਾ ਸਮਰਥਨ ਕਰਨ ਲਈ ਕਰਦੇ ਹਾਂ।

 • ਕਿਸੇ ਖਰੀਦਦਾਰ ਜਾਂ ਹੋਰ ਉੱਤਰਾਧਿਕਾਰੀ ਨੂੰ ਵਿਲੀਨਤਾ, ਵਿਨਿਵੇਸ਼, ਪੁਨਰਗਠਨ, ਪੁਨਰ-ਸੰਗਠਨ, ਵਿਘਟਨ ਜਾਂ BibleProject ਦੀਆਂ ਕੁਝ ਜਾਂ ਸਾਰੀਆਂ ਸੰਪਤੀਆਂ ਦੀ ਵਿਕਰੀ ਜਾਂ ਤਬਾਦਲੇ ਦੀ ਸਥਿਤੀ ਵਿੱਚ, ਭਾਵੇਂ ਉਹ ਕਿਸੇ ਚੱਲ ਰਹੀ ਚਿੰਤਾ ਜਾਂ ਦੀਵਾਲੀਆ, ਪਰਿਸਮਾਪਨ ਜਾਂ ਇਸੇ ਤਰ੍ਹਾਂ ਦੀ ਕੋਈ ਕਾਰਵਾਈ ਜਿਸ ਵਿੱਚ ਸਾਡੇ ਵੈਬਸਾਈਟ ਉਪਭੋਗਤਾਵਾਂ ਬਾਰੇ BibleProject ਦੁਆਰਾ ਰੱਖੀ ਗਈ ਨਿੱਜੀ ਜਾਣਕਾਰੀ ਟ੍ਰਾਂਸਫਰ ਹੋਣ ਵਾਲੀਆਂ ਸੰਪਤੀਆਂ ਵਿੱਚ ਹੋਵੇ।

 • ਸਾਡੇ ਵਿਗਿਆਪਨ ਅਤੇ ਵਿਸ਼ਲੇਸ਼ਣ ਸਹਿਭਾਗੀਆਂ ਨੂੰ, ਜਿਵੇਂ ਕਿ Google Analytics. ਇਨ੍ਹਾਂ ਤੀਜੀ ਧਿਰ ਦੀਆਂ ਕੰਪਨੀਆਂ ਦਾ ਗੋਪਨੀਯਤਾ ਨੋਟਿਸ, ਉਨ੍ਹਾਂ ਵੱਲੋਂ ਤੁਹਾਡੀ ਜਾਣਕਾਰੀ ਨੂੰ ਇਕੱਤਰ ਕਰਨ, ਵਰਤਣ ਅਤੇ ਖੁਲਾਸੇ 'ਤੇ ਲਾਗੂ ਹੁੰਦਾ ਹੈ।  ਇਹ ਤੀਜੀਆਂ ਧਿਰਾਂ ਇਨ੍ਹਾਂ ਅਧਿਐਨਾਂ ਅਤੇ/ਜਾਂ ਵਿਸ਼ਲੇਸ਼ਣ ਕਰਨ ਦੇ ਉਦੇਸ਼ਾਂ ਲਈ ਤੁਹਾਡੀ ਜਾਣਕਾਰੀ ਨੂੰ ਹੋਰ ਗਾਹਕਾਂ ਦੀ ਜਾਣਕਾਰੀ ਨਾਲ ਜੋੜ ਸਕਦੀਆਂ ਹਨ। ਹੋਰ ਜਾਣਕਾਰੀ ਲਈ, ਕ੍ਰਿਪਾ ਕਰਕੇ Google Analytics Opt-out Browser Add-on ਤੇ ਜਾਓ।

 • ਉਹ ਉਦੇਸ਼ ਪੂਰਾ ਕਰਨ ਲਈ ਜਿਸ ਦੇ ਵਾਸਤੇ ਤੁਸੀਂ ਇਹ ਪ੍ਰਦਾਨ ਕਰਦੇ ਹੋ। ਉਦਾਹਰਣ ਦੇ ਲਈ, ਜੇ ਤੁਸੀਂ ਸਾਡੀ ਵੈਬਸਾਈਟ ਦੀ "ਕਿਸੇ ਮਿੱਤਰ ਨੂੰ ਈਮੇਲ ਕਰੋ" ਵਿਸ਼ੇਸ਼ਤਾ ਨੂੰ ਵਰਤਣ ਲਈ ਸਾਨੂੰ ਇੱਕ ਈਮੇਲ ਪਤਾ ਦਿੰਦੇ ਹੋ, ਤਾਂ ਅਸੀਂ ਉਸ ਈਮੇਲ ਦੀ ਸਮੱਗਰੀ ਅਤੇ ਤੁਹਾਡੇ ਈਮੇਲ ਪਤੇ ਨੂੰ ਪ੍ਰਾਪਤ ਕਰਤਾਵਾਂ ਤੱਕ ਪਹੁੰਚਾਵਾਂਗੇ।

 • ਸਾਡੇ ਦੁਆਰਾ ਦੱਸੇ ਕਿਸੇ ਹੋਰ ਉਦੇਸ਼ ਵਾਸਤੇ, ਜਦੋਂ ਤੁਸੀਂ ਸਾਨੂੰ ਜਾਣਕਾਰੀ ਪ੍ਰਦਾਨ ਕਰੋਗੇ।

 • ਤੁਹਾਡੀ ਸਹਿਮਤੀ ਨਾਲ।

ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਜ਼ਾਹਿਰ ਕਰ ਸਕਦੇ ਹਾਂ:

 • ਕਿਸੇ ਵੀ ਕਾਨੂੰਨ, ਅਦਾਲਤ ਦੇ ਹੁਕਮ, ਜਾਂ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਨ ਲਈ, ਜਿਸ ਵਿੱਚ ਕਿਸੇ ਵੀ ਸਰਕਾਰ ਜਾਂ ਰੈਗੂਲੇਟਰੀ ਦੀ ਬੇਨਤੀ ਦਾ ਜਵਾਬ ਦੇਣਾ ਵੀ ਸ਼ਾਮਲ ਹੈ।

 • ਸਾਡੀ ਵਰਤੋਂ ਦੀਆਂ ਸ਼ਰਤਾਂ ਅਤੇ ਹੋਰ ਸਮਝੌਤਿਆਂ ਨੂੰ ਅਮਲ ਵਿਚ ਲਿਆਉਣ ਜਾਂ ਲਾਗੂ ਕਰਨ ਲਈ, ਜਿਸ ਵਿਚ ਬਿਲਿੰਗ ਅਤੇ ਕਲੈਕਸ਼ਨ ਦੇ ਉਦੇਸ਼ਾਂ ਨਾਲ ਜੁੜੀ ਵੀ ਸ਼ਾਮਿਲ ਹੈ।

 • ਜੇ ਸਾਨੂੰ BibleProject, ਸਾਡੇ ਗਾਹਕਾਂ ਜਾਂ ਹੋਰਾਂ ਦੇ ਅਧਿਕਾਰਾਂ, ਸੰਪਤੀ ਜਾਂ ਸੁਰੱਖਿਆ ਦੀ ਰੱਖਿਆ ਕਰਨ ਲਈ ਖੁਲਾਸਾ ਜ਼ਰੂਰੀ ਜਾਂ ਉਚਿਤ ਲੱਗੇ।

ਸਮੁੱਚੀ ਜਾਣਕਾਰੀ

ਅਸੀਂ ਬਿਨਾਂ ਕਿਸੇ ਪਾਬੰਦੀ ਦੇ ਸਮੁੱਚੀ ਜਾਂ ਅਜਿਹੀ ਜਾਣਕਾਰੀ ਸਾਂਝੀ ਕਰ ਸਕਦੇ ਹਾਂ ਜਿਸ ਤੋਂ ਤੁਹਾਡੀ ਪਛਾਣ ਨਹੀਂ ਹੁੰਦੀ। ਸਾਡੇ ਵੱਲੋਂ ਸਾਂਝੀ ਕੀਤੀ ਜਾਣਕਾਰੀ ਤੋਂ ਤੁਹਾਡੀ ਨਿੱਜੀ ਤੌਰ ਤੇ ਪਛਾਣ ਨਹੀਂ ਹੋਵੇਗੀ। ਪਰ, ਇਹ ਸੰਭਵ ਹੈ ਕਿ ਤੀਜੀਆਂ ਧਿਰਾਂ ਇਸ ਸਮੁੱਚੀ ਜਾਣਕਾਰੀ ਨੂੰ ਉਨ੍ਹਾਂ ਕੋਲ ਪਏ ਤੁਹਾਡੇ ਬਾਰੇ ਹੋਰ ਡਾਟੇ ਨਾਲ ਜਾਂ ਉਸ ਨਾਲ ਜੋ ਉਹ ਹੋਰ ਤੀਜੀਆਂ ਧਿਰਾਂ ਤੋਂ ਪ੍ਰਾਪਤ ਕਰਦੇ ਹਨ, ਜੋੜ ਸਕਦੀਆਂ ਹਨ, ਇਸ ਤਰੀਕੇ ਨਾਲ ਕਿ ਇਸ ਦੇ ਰਾਹੀਂ ਉਹ ਤੁਹਾਨੂੰ ਨਿੱਜੀ ਤੌਰ ਤੇ ਪਛਾਣਨ ਦੇ ਯੋਗ ਬਣ ਸਕਦੇ ਹਨ।

ਤੁਹਾਡੀ ਨਿੱਜੀ ਜਾਣਕਾਰੀ ਨੂੰ ਨਿਯੰਤਰਿਤ ਕਰਨਾ

ਜੇ ਤੁਸੀਂ ਯੂਰਪੀਅਨ ਯੂਨੀਅਨ ਦੇ ਵਸਨੀਕ ਹੋ, ਤਾਂ ਤੁਹਾਡੀ ਨਿੱਜੀ ਜਾਣਕਾਰੀ ਦੇ ਸੰਬੰਧ ਵਿਚ ਤੁਹਾਡੇ ਕੋਲ ਕੁਝ ਵਾਧੂ ਅਧਿਕਾਰ ਹਨ। ਸਾਡੇ ਨਾਲ ਟੋਲ ਫ੍ਰੀ (855) 700-9109 'ਤੇ ਸੰਪਰਕ ਕਰਕੇ ਜਾਂ webmaster@jointhebibleproject.com ਤੇ ਈਮੇਲ ਕਰਕੇ ਤੁਸੀਂ ਇਨ੍ਹਾਂ ਅਧਿਕਾਰਾਂ ਦੀ ਵਰਤੋਂ ਕਰ ਸਕਦੇ ਹੋ, ਆਪਣੀ ਚਿੰਤਾਵਾਂ ਨੂੰ ਜ਼ਾਹਰ ਕਰ ਸਕਦੇ ਹੋ, ਜਾਂ ਆਪਣੀ ਨਿੱਜੀ ਜਾਣਕਾਰੀ ਦੀ ਵਰਤੋਂ ਬਾਰੇ ਵਧੇਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।


ਤੁਹਾਡਾ ਅਧਿਕਾਰ ਹੈ ਕਿ…

ਤੁਹਾਡੇ ਲਈ ਇਸ ਦਾ ਕੀ ਅਰਥ ਹੈ

ਤੁਸੀਂ ਕੀ ਕਰ ਸਕਦੇ ਹੋ

ਤੁਹਾਡੀ ਨਿੱਜੀ ਜਾਣਕਾਰੀ ਕਿਵੇਂ ਪ੍ਰੋਸੈਸ ਕੀਤੀ ਜਾਵੇਗੀ, ਇਸ ਬਾਰੇ ਸੂਚਿਤ ਰਹੋ।

ਅਸੀਂ ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਕਿਸ ਤਰ੍ਹਾਂ ਕਰਾਂਗੇ, ਕਿਹੜੇ ਉਦੇਸ਼ਾਂ ਲਈ ਕਰਾਂਗੇ ਅਤੇ ਹੋਰ ਕਿਸ ਨੂੰ ਇਸ ਤੱਕ ਪਹੁੰਚ ਹੋ ਸਕਦੀ ਹੈ, ਇਸ ਬਾਰੇ ਅਸੀਂ ਤੁਹਾਨੂੰ ਇਸ ਗੋਪਨੀਯਤਾ ਨੋਟਿਸ ਰਾਹੀਂ ਸੂਚਿਤ ਕਰਾਂਗੇ।

ਕ੍ਰਿਪਾ ਕਰਕੇ ਇਸ ਗੋਪਨੀਯਤਾ ਨੋਟਿਸ ਨੂੰ ਧਿਆਨ ਨਾਲ ਪੜ੍ਹੋ ਅਤੇ ਜੇ ਤੁਹਾਡੇ ਕੋਈ ਸਵਾਲ ਹਨ ਤਾਂ ਸਾਡੇ ਨਾਲ ਸੰਪਰਕ ਕਰੋ।

ਆਪਣੀ ਨਿੱਜੀ ਜਾਣਕਾਰੀ ਤੱਕ ਪਹੁੰਚ ਕਰੋ।

ਬੇਨਤੀ ਕਰਨ ਤੇ, ਅਸੀਂ ਤੁਹਾਨੂੰ ਸਾਡੇ ਕੋਲ ਤੁਹਾਡੇ ਬਾਰੇ ਪਈ ਨਿੱਜੀ ਜਾਣਕਾਰੀ ਤੱਕ ਪਹੁੰਚ ਪ੍ਰਦਾਨ ਕਰਾਂਗੇ, ਮਤਲਬ ਤੁਹਾਡੇ ਬਾਰੇ ਸਾਡੇ ਕੋਲ ਪਈ ਜਾਣਕਾਰੀ ਦੀਆਂ ਸ਼੍ਰੇਣੀਆਂ, ਅਸੀਂ ਇਸ ਨੂੰ ਕਿਵੇਂ ਇਕੱਤਰ ਕਰਦੇ ਹਾਂ, ਅਸੀਂ ਇਸ ਦੀ ਵਰਤੋਂ ਕਿਵੇਂ ਕਰਦੇ ਹਾਂ ਅਤੇ ਇਸ ਤੱਕ ਕਿਸ ਦੀ ਪਹੁੰਚ ਹੈ।

ਤੁਸੀਂ ਬੇਨਤੀ ਕਰ ਸਕਦੇ ਹੋ ਕਿ ਅਸੀਂ ਤੁਹਾਨੂੰ ਉਸ ਨਿੱਜੀ ਜਾਣਕਾਰੀ ਦੀ ਇੱਕ ਨਕਲ ਪ੍ਰਦਾਨ ਕਰੀਏ ਜੋ ਅਸੀਂ ਤੁਹਾਡੇ ਬਾਰੇ ਪ੍ਰੋਸੈਸ ਕਰਦੇ ਹਾਂ। ਕੁਝ ਮਾਮਲਿਆਂ ਵਿੱਚ, ਸਾਨੂੰ ਤੁਹਾਡੀ ਪਹੁੰਚ ਦੀ ਬੇਨਤੀ ਦੇ ਕੁਝ ਭਾਗ ਜਾ ਪੂਰੇ ਹਿੱਸੇ ਨੂੰ ਰੱਦ ਕਰਨ ਦੀ ਕਾਨੂੰਨੀ ਤੌਰ ਤੇ ਆਗਿਆ ਜਾਂ ਜ਼ਰੂਰਤ ਹੋ ਸਕਦੀ ਹੈ।

ਕੁਝ ਖਾਸ ਹਾਲਾਤਾਂ ਵਿੱਚ ਆਪਣੀ ਨਿੱਜੀ ਜਾਣਕਾਰੀ ਦੀ ਪ੍ਰੋਸੈਸਿੰਗ ਨੂੰ ਰੁਕਵਾਓ।

ਅਸੀਂ, ਕੁਝ ਵਿਸ਼ੇਸ਼ ਹਾਲਾਤਾਂ ਵਿੱਚ ਅਤੇ ਕਨੂੰਨ ਦੁਆਰਾ ਦੱਸੀ ਗਈ ਲੋੜੀਂਦੀ ਹੱਦ ਤੱਕ, ਤੁਹਾਡੀ ਨਿੱਜੀ ਜਾਣਕਾਰੀ ਦੀ ਸਾਡੀ ਪ੍ਰੋਸੈਸਿੰਗ ਨੂੰ ਸੀਮਿਤ ਰਖਾਂਗੇ।

ਤੁਸੀਂ ਬੇਨਤੀ ਕਰ ਸਕਦੇ ਹੋ ਕਿ ਅਸੀਂ ਤੁਹਾਡੀ ਨਿੱਜੀ ਜਾਣਕਾਰੀ 'ਤੇ ਹੋਣ ਵਾਲੀ ਪ੍ਰੋਸੈਸਿੰਗ ਨੂੰ ਸੀਮਤ ਕਰੀਏ ਜੇਕਰ (i) ਨਿਜੀ ਜਾਣਕਾਰੀ ਗਲਤ ਹੋਵੇ, (ii) ਪ੍ਰੋਸੈਸਿੰਗ ਗੈਰਕਾਨੂੰਨੀ ਹੋਵੇ, (iii) ਸਾਨੂੰ ਵਰਤਮਾਨ ਵਿਚ ਨਿੱਜੀ ਜਾਣਕਾਰੀ ਦੀ ਲੋੜ ਨਾ ਹੋਵੇ, (iv) ਤੁਸੀਂ ਇਤਰਾਜ਼ ਕਰਨ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹੋ (ਹੇਠਾਂ ਦੇਖੋ)।

ਤੁਹਾਡੇ ਬਾਰੇ ਜੋ ਨਿੱਜੀ ਜਾਣਕਾਰੀ ਸਾਡੇ ਕੋਲ ਪਈ ਹੈ ਉਸ ਨੂੰ ਸੁਧਾਰੋ।

ਸਾਡੇ ਵੱਲੋਂ ਪ੍ਰੋਸੈਸ ਕੀਤੀ ਗਈ ਜਾਣਕਾਰੀ ਦੀ ਸਟੀਕਤਾ ਨੂੰ ਯਕੀਨੀ ਬਣਾਉਣ ਲਈ, ਸਾਨੂੰ ਕਦਮ ਚੁੱਕਣ ਦੀ ਲੋੜ ਪੈਂਦੀ ਹੈ।

ਜੇ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਬਾਰੇ ਸਾਡੇ ਕੋਲ ਰੱਖੀ ਨਿੱਜੀ ਜਾਣਕਾਰੀ ਗਲਤ ਹੈ ਜਾਂ ਜੇ ਤੁਹਾਡੀ ਨਿੱਜੀ ਜਾਣਕਾਰੀ ਵਿਚ ਕੋਈ ਬਦਲੀ ਹੁੰਦੀ ਹੈ (ਉਦਾਹਰਣ ਲਈ ਕਿਸੇ ਦੇ ਨਾਮ ਜਾਂ ਪਤੇ ਦੀ ਬਦਲੀ), ਤਾਂ ਕਿਰਪਾ ਕਰਕੇ ਸਾਨੂੰ ਇਸ ਬਾਰੇ ਦੱਸੋ ਅਤੇ ਅਸੀਂ ਆਪਣੇ ਰਿਕਾਰਡਾਂ ਨੂੰ ਅੱਪਡੇਟ ਕਰਾਂਗੇ।

ਡੇਟਾ ਪੋਰਟੇਬਿਲਿਟੀ।

ਕੁਝ ਖਾਸ ਹਾਲਾਤਾਂ ਵਿੱਚ, ਤੁਹਾਡੀ ਬੇਨਤੀ 'ਤੇ ਸਾਨੂੰ ਤੁਹਾਡੀ ਨਿੱਜੀ ਜਾਣਕਾਰੀ ਨੂੰ ਕਿਸੇ ਹੋਰ ਸੰਸਥਾ ਨੂੰ ਟ੍ਰਾਂਸਫਰ ਕਰਨ ਦੀ ਲੋੜ ਪਵੇਗੀ।

ਤੁਹਾਨੂੰ ਬੇਨਤੀ ਕਰਨ ਦਾ ਅਧਿਕਾਰ ਹੈ ਕਿ ਅਸੀਂ ਇਕ ਸੰਰਚਨਾਤਮਕ, ਆਮ ਤੌਰ ਤੇ ਵਰਤੇ ਜਾਣ ਵਾਲੇ ਮਸ਼ੀਨ-ਪੜ੍ਹਨਯੋਗ ਫਾਰਮੈਟ ਵਿੱਚ ਸਾਡੇ ਕੋਲ ਰੱਖੀ ਤੁਹਾਡੀ ਨਿਜੀ ਜਾਣਕਾਰੀ ਨੂੰ ਕਿਸੇ ਹੋਰ ਸੰਸਥਾ ਨੂੰ ਟ੍ਰਾਂਸਫਰ ਕਰ ਦੇਈਏ।

ਤੁਹਾਡੀ ਨਿੱਜੀ ਜਾਣਕਾਰੀ ਨੂੰ ਮਿਟਾਉਣਾ (ਉਰਫ"ਭੁੱਲੇ ਜਾਣ ਦਾ ਅਧਿਕਾਰ")।

ਕੁਝ ਖਾਸ ਹਾਲਾਤਾਂ ਵਿੱਚ ਅਤੇ ਜਿੱਥੇ ਸਾਨੂੰ ਕਨੂੰਨ ਦੁਆਰਾ ਅਜਿਹਾ ਕਰਨ ਦੀ ਲੋੜ ਹੁੰਦੀ ਹੈ, ਸਾਨੂੰ ਤੁਹਾਡੀ ਬੇਨਤੀ 'ਤੇ ਲਾਜ਼ਮੀ ਤੌਰ 'ਤੇ ਤੁਹਾਡੇ ਬਾਰੇ ਰੱਖੀ ਗਈ ਨਿੱਜੀ ਜਾਣਕਾਰੀ ਨੂੰ ਮਿਟਾਉਣਾ ਪਏਗਾ। ਇਹ ਅਧਿਕਾਰ ਨਿਰਪੇਖ ਨਹੀਂ ਹੈ। ਇਸ ਗੱਲ ਦੀ ਸੰਭਾਵਨਾ ਹੈ ਕਿ ਕੁਝ ਅਜਿਹੇ ਹਾਲਾਤ ਹੋਣਗੇ ਜਿਨ੍ਹਾਂ ਵਿੱਚ ਸਾਨੂੰ ਤੁਹਾਡੀ ਬੇਨਤੀ ਦੀ ਪਾਲਣਾ ਕਰਨੀ ਜ਼ਰੂਰੀ ਨਹੀਂ ਹੋਵੇਗੀ।

ਤੁਹਾਨੂੰ ਬੇਨਤੀ ਕਰਨ ਦਾ ਅਧਿਕਾਰ ਹੈ ਕਿ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਮਿਟਾ ਦੇਈਏ। ਜੇ ਤੁਸੀਂ ਇਹ ਬੇਨਤੀ ਕਰਦੇ ਹੋ, ਤਾਂ ਸਾਨੂੰ ਸੰਬੰਧਤ ਨਿੱਜੀ ਜਾਣਕਾਰੀ ਨੂੰ ਮਿਟਾਉਣ ਦੀ ਬੇਨਤੀ ਕਰਨ ਦੇ ਤੁਹਾਡੇ ਅਧਿਕਾਰ ਦੇ ਖਿਲਾਫ ਕੁਝ ਕਾਨੂੰਨੀ, ਇਕਰਾਰਨਾਮੇ ਅਤੇ ਕਾਰੋਬਾਰੀ ਹਿੱਤਾਂ ਵਿੱਚ ਸੰਤੁਲਨ ਬਣਾਉਣ ਦੀ ਲੋੜ ਪਵੇਗੀ।

ਤੁਹਾਡੀ ਨਿੱਜੀ ਜਾਣਕਾਰੀ ਦੀ ਪ੍ਰੋਸੈਸਿੰਗ ਦੇ ਕੁਝ ਭਾਗਾਂ 'ਤੇ ਇਤਰਾਜ਼ ਜਤਾਓ।

ਜੇ ਤੁਸੀਂ ਆਪਣੇ ਨਿਜੀ ਜਾਣਕਾਰੀ ਦੀ ਸਾਡੀ ਪ੍ਰੋਸੈਸਿੰਗ ਤੇ ਇਤਰਾਜ਼ ਕਰਦੇ ਹੋ,ਤਾਂ ਅਸੀਂ ਕੁਝ ਕਾਨੂੰਨੀ, ਇਕਰਾਰਨਾਮੇ ਅਤੇ ਕਾਰੋਬਾਰੀ ਹਿੱਤਾਂ ਅਤੇ ਜ਼ਿੰਮੇਵਾਰੀਆਂ 'ਤੇ ਵਿਚਾਰ ਕਰਾਂਗੇ ਅਤੇ ਇਨ੍ਹਾਂ ਨੂੰ ਪ੍ਰੋਸੈਸਿੰਗ' ਤੇ ਇਤਰਾਜ਼ ਕਰਨ ਦੇ ਤੁਹਾਡੇ ਅਧਿਕਾਰ ਦੇ ਖਿਲਾਫ ਸੰਤੁਲਿਤ ਕਰਾਂਗੇ।

ਤੁਸੀਂ ਕੁਝ ਖਾਸ ਹਾਲਾਤਾਂ ਵਿੱਚ ਆਪਣੀ ਨਿੱਜੀ ਜਾਣਕਾਰੀ ਦੀ ਪ੍ਰੋਸੈਸਿੰਗ ਤੇ ਇਤਰਾਜ਼ ਕਰ ਸਕਦੇ ਹੋ। ਤੁਹਾਡੀ ਨਿਜੀ ਜਾਣਕਾਰੀ ਦੇ ਸਾਡੇ ਵਲੋਂ ਸਿੱਧੀ ਮਾਰਕੀਟਿੰਗ ਦੇ ਉਦੇਸ਼ਾਂ ਲਈ ਵਰਤੋਂ ਕੀਤੇ ਜਾਣ ਤੇ ਵੀ ਤੁਸੀਂ ਇਤਰਾਜ਼ ਕਰ ਸਕਦੇ ਹੋ।

ਕੇਵਲ ਸਵੈਚਾਲਤ ਪ੍ਰੋਸੈਸਿੰਗ ਰਾਹੀਂ ਲਏ ਗਏ ਫੈਸਲਿਆਂ ਦੇ ਅਧੀਨ ਨਾਂ ਹੋਣਾ (ਅਰਥਾਤ ਮਨੁੱਖੀ ਦਖਲ ਤੋਂ ਬਿਨਾਂ ਕੰਪਿਊਟਰ ਜਾਂ ਐਲਗੋਰਿਦਮ ਦੁਆਰਾ ਤੁਹਾਡੇ ਬਾਰੇ ਲਿੱਤਾ ਕੋਈ ਫੈਸਲਾ)।

ਕੁਝ ਖਾਸ ਹਾਲਾਤਾਂ ਵਿੱਚ, ਸਾਨੂੰ ਤੁਹਾਨੂੰ ਸਵੈਚਾਲਤ ਪ੍ਰੋਸੈਸਿੰਗ ਦੁਆਰਾ ਲਏ ਗਏ ਫੈਸਲਿਆਂ ਤੇ ਇਤਰਾਜ਼ ਕਰਨ ਦਾ ਅਧਿਕਾਰ ਦੇਣਾ ਚਾਹੀਦਾ ਹੈ। ਸਾਡੇ ਲਈ ਇਹ ਮਹੱਤਵਪੂਰਣ ਹੈ ਕਿ ਅਸੀਂ ਆਪਣੇ ਸਵੈਚਲਿਤ ਡੇਟਾ ਪ੍ਰੋਸੈਸਿੰਗ ਅਭਿਆਸਾਂ ਦਾ ਰਿਕਾਰਡ ਰੱਖੀਏ ਅਤੇ ਇਹ ਫੈਸਲੇ ਕਿਵੇਂ ਲਏ ਗਏ ਹਨ ਇਸ ਬਾਰੇ ਜਾਣਕਾਰੀ ਪ੍ਰਦਾਨ ਕਰੀਏ।

ਤੁਸੀਂ ਸਵੈਚਾਲਤ ਪ੍ਰੋਸੈਸਿੰਗ ਦੁਆਰਾ ਕੀਤੇ ਗਏ ਫੈਸਲੇ ਤੇ ਇਤਰਾਜ਼ ਕਰ ਸਕਦੇ ਹੋ ਜੇ ਇਹ ਪੂਰੀ ਤਰ੍ਹਾਂ ਮਨੁੱਖੀ ਦਖਲ ਤੋਂ ਬਿਨਾਂ ਕੰਪਿਊਟਰ ਜਾਂ ਐਲਗੋਰਿਦਮ ਦੁਆਰਾ ਲਿੱਤਾ ਗਿਆ ਹੋ।

ਅਸੀਂ ਇੱਕ ਸੰਪੂਰਨ ਬੇਨਤੀ ਪ੍ਰਾਪਤ ਕਰਨ ਦੇ 30 ਦਿਨਾਂ ਦੇ ਅੰਦਰ-ਅੰਦਰ ਇਹਨਾਂ ਵਿੱਚੋਂ ਕਿਸੇ ਵੀ ਅਧਿਕਾਰ ਦੀ ਵਰਤੋਂ ਕਰਨ ਦੀ ਤੁਹਾਡੀ ਬੇਨਤੀ ਨੂੰ ਪੂਰਾ ਕਰਾਂਗੇ।  ਤੁਹਾਨੂੰ ਉਸ ਜਾਣਕਾਰੀ ਵਿਚ ਸ਼ਾਮਲ ਕਿਸੇ ਵੀ ਗਲਤੀ ਨੂੰ ਠੀਕ ਕਰਨ ਦਾ ਵੀ ਅਧਿਕਾਰ ਹੈ। ਕਿਰਪਾ ਕਰਕੇ ਧਿਆਨ ਰੱਖੋ ਕਿ BibleProject ਨੂੰ ਕਾਨੂੰਨ ਦੇ ਕਹੇ ਅਨੁਸਾਰ ਤੁਹਾਡੀ ਬੇਨਤੀ ਨੂੰ ਪੂਰਾ ਕਰਨ ਤੋਂ ਪਹਿਲਾਂ ਤੁਹਾਡੀ ਪਛਾਣ ਦੀ ਪੁਸ਼ਟੀ ਕਰਨੀ ਪਏਗੀ, ਜਿਸ ਵਿੱਚ ਤੁਹਾਡੇ ਤੋਂ ਵਾਧੂ ਨਿਜੀ ਜਾਣਕਾਰੀ ਇਕੱਤਰ ਕੀਤੀ ਜਾ ਸਕਦੀ ਹੈ।

BibleProject 501 SE 14th Avenue Portland, OR 97214 'ਤੇ ਡਾਕ ਰਾਹੀਂ

ਕੈਲੀਫੋਰਨੀਆ ਗੋਪਨੀਯਤਾ ਦੇ ਅਧਿਕਾਰ

ਕਿਉਂਕਿ BibleProject ਆਪਣੇ ਸ਼ੇਅਰਧਾਰਕਾਂ ਜਾਂ ਹੋਰ ਮਾਲਕਾਂ ਦੇ ਮੁਨਾਫ਼ੇ ਜਾਂ ਵਿੱਤੀ ਲਾਭ ਲਈ ਸੰਗਠਿਤ ਜਾਂ ਸੰਚਾਲਿਤ ਨਹੀਂ ਹੈ,ਇਸ ਲਈ ਸਾਨੂੰ California Consumer Privacy Act ("CCPA"; Ca) ਦੀ ਪਾਲਣਾ ਤੋਂ ਛੋਟ ਹੈ। ਸਿਵਿਲ ਕੋਡ ਸੈਕਸ਼ਨ 1798.100 - 1798.199)। ਪਰ, ਸੇਵਾ ਪ੍ਰਦਾਤਾਵਾਂ ਅਤੇ ਹੋਰ ਤੀਜੀਆਂ ਧਿਰਾਂ ਨਾਲ ਹੋਏ ਸਾਡੇ ਕੁਝ ਸਮਝੌਤੇ ਦੇ ਕਾਰਨ ਸਾਨੂੰ CCPA ਦੀ ਪਾਲਣਾ ਕਰਨ ਦੀ ਲੋੜ ਪੈ ਸਕਦੀ ਹੈ। ਸਾਡੀ ਵੈਬਸਾਈਟ ਦੇ ਉਪਭੋਗਤਾ ਜੋ ਕੈਲੀਫੋਰਨੀਆ ਦੇ ਵਸਨੀਕ ਹਨ, ਉਨ੍ਹਾਂ ਦੇ ਆਪਣੀ ਨਿੱਜੀ ਜਾਣਕਾਰੀ ਨਾਲ ਸੰਬੰਧਿਤ ਕੁਝ ਅਧਿਕਾਰ ਹੋ ਸਕਦੇ ਹਨ, ਜਿਵੇਂ ਕਿ (a) ਅਸੀਂ ਜੋ ਨਿਜੀ ਜਾਣਕਾਰੀ ਤੁਹਾਡੇ ਬਾਰੇ ਇਕੱਤਰ ਕੀਤੀ ਹੈ, ਉਸ ਦੀ ਸ਼੍ਰੇਣੀਆਂ ਦਾ ਵਰਣਨ ਕਰਨ ਵਾਲੀ ਜਾਣਕਾਰੀ ਪ੍ਰਾਪਤ ਕਰਨ ਦਾ ਅਧਿਕਾਰ, ਅਤੇ ਇਹ ਜਾਨਣ ਦਾ ਕੀ ਇਹ ਜਾਣਕਾਰੀ ਕਿਸੇ ਤੀਜੀ ਧਿਰ ਨੂੰ ਵੇਚੀ ਗਈ ਸੀ;  (b) ਤੀਜੀਆਂ ਧਿਰਾਂ ਦੀਆਂ ਉਹਨਾਂ ਸ਼੍ਰੇਣੀਆਂ ਦੀ ਸੂਚੀ ਪ੍ਰਾਪਤ ਕਰਨ ਦਾ ਅਧਿਕਾਰ, ਜਿੰਨ੍ਹਾਂ ਨਾਲ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਸਾਂਝੀ ਕੀਤੀ ਹੈ; (c) ਜੇ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਵੇਚਦੇ ਹਾਂ, ਤਾਂ ਇਹ ਹਦਾਇਤ ਦੇਣ ਦਾ ਅਧਿਕਾਰ ਕੀ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਤੀਜੀਆਂ ਧਿਰਾਂ ਨੂੰ ਨਾ ਵੇਚੀਏ; ਅਤੇ (d) ਬਰਾਬਰ ਸੇਵਾ ਪ੍ਰਾਪਤ ਕਰਨ ਦਾ ਅਧਿਕਾਰ, ਭਾਵੇਂ ਤੁਸੀਂ ਆਪਣੇ ਨਿੱਜਤਾ ਦੇ ਅਧਿਕਾਰਾਂ ਦੀ ਵਰਤੋਂ ਕਰਦੇ ਹੋ ਜਾ ਨਹੀਂ।

ਇਸਤੋਂ ਇਲਾਵਾ, ਕੈਲੀਫੋਰਨੀਆ ਸਿਵਲ ਕੋਡ ਸੈਕਸ਼ਨ 1798.83-1798.84 ਕੈਲੀਫੋਰਨੀਆ ਦੇ ਵਸਨੀਕਾਂ ਨੂੰ ਇਕ ਅਜਿਹਾ ਨੋਟਿਸ ਮੰਗਣ ਦਾ ਅਧਿਕਾਰ ਦਿੰਦਾ ਹੈ ਜੋ ਸਾਡੇ ਵਲੋਂ ਮਾਰਕੀਟਿੰਗ ਦੇ ਉਦੇਸ਼ਾਂ ਲਈ ਸਾਡੀ ਸਹਿਯੋਗੀ ਕੰਪਨੀਆਂ ਅਤੇ/ਜਾਂ ਤੀਜੀਆਂ ਧਿਰਾਂ ਨਾਲ ਸਾਂਝੀ ਕੀਤੀ ਨਿੱਜੀ ਜਾਣਕਾਰੀ ਦੀਆਂ ਸ਼੍ਰੇਣੀਆਂ ਬਾਰੇ ਦੱਸੇ, ਅਤੇ ਅਜਿਹੀ ਸਹਿਯੋਗੀ ਕੰਪਨੀਆਂ ਅਤੇ/ਜਾਂ ਤੀਜੀਆਂ ਧਿਰਾਂ ਬਾਰੇ ਸੰਪਰਕ ਜਾਣਕਾਰੀ ਪ੍ਰਦਾਨ ਕਰੇ।

ਜੇ ਤੁਸੀਂ ਕੈਲੀਫੋਰਨੀਆ ਦੇ ਵਸਨੀਕ ਹੋ ਅਤੇ ਤੁਸੀਂ ਇਸ ਗੋਪਨੀਯਤਾ ਨੋਟਿਸ ਦੀ ਇਕ ਕਾੱਪੀ ਲਈ ਬੇਨਤੀ ਕਰਨਾ ਜਾਂ ਜਾਂ ਲਾਗੂ ਕੈਲੀਫੋਰਨੀਆ ਕਾਨੂੰਨ ਤਹਿਤ ਤੁਹਾਡੇ ਕੋਲ ਉਪਲਬਧ ਅਧਿਕਾਰਾਂ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸਾਨੂੰ (855) 700-9109 'ਤੇ ਟੋਲ-ਫ੍ਰੀ ਕਾਲ ਕਰੋ ਜਾਂ "ਕੈਲੀਫੋਰਨੀਆ ਗੋਪਨੀਯਤਾ ਦੀ ਜਾਣਕਾਰੀ ਲਈ ਬੇਨਤੀ" ਵਿਸ਼ੇ ਲਾਈਨ ਦੇ ਨਾਲ ਸਾਨੂੰ webmaster@jointhebibleproject.com 'ਤੇ ਇੱਕ ਈਮੇਲ ਭੇਜੋ।

ਸੰਚਾਰ ਤੋਂ ਔਪਟ ਆਉਟ ਕਰਨਾ

ਅਸੀਂ ਤੁਹਾਡੇ ਨਾਲ ਕੇਵਲ ਤਾਂ ਹੀ ਸੰਚਾਰ ਕਰਨਾ ਚਾਹੁੰਦੇ ਹਾਂ ਜੇ ਤੁਸੀਂ ਸਾਡੇ ਕੋਲੋਂ ਸੁਣਨਾ ਚਾਹੁੰਦੇ ਹੋ। ਤੁਸੀਂ ਸਾਡੀ ਕਿਸੇ ਵੀ ਈਮੇਲ ਦੇ ਹੇਠਾਂ "ਅਨਸਬਸਕ੍ਰਾਇਬ ਕਰੋ" ਲਿੰਕ 'ਤੇ ਕਲਿੱਕ ਕਰਕੇ, BibleProject ਵਲੋਂ ਤੁਹਾਨੂੰ ਭੇਜੇ ਗਏ ਸੰਚਾਰਾਂ ਨੂੰ ਸੰਸ਼ੋਧਿਤ ਜਾਂ ਸੀਮਿਤ ਕਰ ਸਕਦੇ ਹੋ। ਤੁਸੀਂ ਸਾਡੇ ਨਾਲ ਸਿੱਧੇ ਤੋਰ ਤੇ ਟੋਲ ਫ੍ਰੀ (855) 700-9109 'ਤੇ ਜਾਂ webmaster@jointhebibleproject.com ਤੇ ਈਮੇਲ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਕਿਰਪਾ ਕਰਕੇ ਆਪਣਾ ਪੂਰਾ ਨਾਮ, ਈਮੇਲ ਪਤਾ, ਮੇਲਿੰਗ ਪਤਾ, ਅਤੇ ਖਾਸ ਕਰਕੇ ਜੋ ਜਾਣਕਾਰੀ ਤੁਸੀਂ ਪ੍ਰਾਪਤ ਨਹੀਂ ਕਰਨਾ ਚਾਹੁੰਦੇ ਹੋ ਉਹ ਜ਼ਰੂਰ ਸ਼ਾਮਿਲ ਕਰੋ। ਜੇ ਤੁਸੀਂ ਚਾਹੁੰਦੇ ਹੋ, ਤਾਂ ਤੁਸੀਂ ਸਾਡੇ ਲਈ ਆਪਣੇ ਸੰਦੇਸ਼ ਵਿੱਚ ਹੇਠ ਦਿੱਤੇ ਕਥਨਾਂ ਵਿੱਚੋਂ ਕਿਸੇ ਇੱਕ ਦੀ ਵਰਤੋਂ ਕਰ ਸਕਦੇ ਹੋ:

 • ਮੈਂ ਉਤਪਾਦਾਂ ਅਤੇ ਸੇਵਾਵਾਂ, ਵਿਸ਼ੇਸ਼ ਪ੍ਰਚਾਰਾਂ ਜਾਂ ਆਉਣ ਵਾਲੇ ਇਵੈਂਟਸ ਬਾਰੇ ਅਪਡੇਟਾਂ ਵਾਲਿਆਂ ਈਮੇਲ ਵਿਗਿਆਪਨਾਂ ਨੂੰ ਪ੍ਰਾਪਤ ਨਹੀਂ ਕਰਨਾ ਚਾਹੁੰਦਾ।

ਮੈਂ ਉਤਪਾਦਾਂ ਅਤੇ ਸੇਵਾਵਾਂ, ਵਿਸ਼ੇਸ਼ ਪ੍ਰਚਾਰਾਂ, ਜਾਂ ਆਉਣ ਵਾਲੇ ਇਵੈਂਟਸ ਬਾਰੇ ਪੀਰੀਓਡਿਕ ਕੈਟਾਲੋਗ ਅਤੇ ਮੇਲਿੰਗ ਵਾਲਿਆਂ ਡਾਈਰੈਕਟ ਈਮੇਲ ਵਿਗਿਆਪਨਾਂ ਨੂੰ ਪ੍ਰਾਪਤ ਨਹੀਂ ਕਰਨਾ ਚਾਹੁੰਦਾ।

ਟਰੈਕ ਨਾ ਕਰੋ ਸਿਗਨਲ

ਟਰੈਕ ਨਾ ਕਰੋ ਇੱਕ ਗੋਪਨੀਯਤਾ ਤਰਜੀਹ ਹੈ ਜੋ ਉਪਭੋਗਤਾ ਆਪਣੇ ਵੈੱਬ ਬ੍ਰਾਊਜ਼ਰਾਂ ਵਿੱਚ ਸੈੱਟ ਕਰ ਸਕਦੇ ਹਨ। ਜਦੋਂ ਕੋਈ ਉਪਭੋਗਤਾ ਟਰੈਕ ਨਾ ਕਰੋ ਸਿਗਨਲ ਨੂੰ ਚਾਲੂ ਕਰਦਾ ਹੈ, ਤਾਂ ਬ੍ਰਾਊਜ਼ਰ ਵੈਬਸਾਈਟਾਂ ਨੂੰ ਉਪਭੋਗਤਾ ਨੂੰ ਟਰੈਕ ਨਾ ਕਰਨ ਦੀ ਬੇਨਤੀ ਵਾਲਾ ਇਕ ਸੁਨੇਹਾ ਭੇਜਦਾ ਹੈ। ਟਰੈਕ ਨਾ ਕਰੋ ਬਾਰੇ ਜਾਣਕਾਰੀ ਲਈ, www.allaboutdnt.org 'ਤੇ ਜਾਓ। ਇਸ ਸਮੇਂ, thebibleproject.com ਟਰੈਕ ਨਾ ਕਰੋ ਬ੍ਰਾਊਜ਼ਰ ਸੈਟਿੰਗਸ ਜਾਂ ਸਿਗਨਲਾਂ, ਦਾ ਜਵਾਬ ਨਹੀਂ ਦਿੰਦਾ। ਇਸ ਤੋਂ ਇਲਾਵਾ, ਅਸੀਂ ਸਾਡੀਆਂ ਵੈੱਬਸਾਈਟਾਂ ਦੇ ਵਿਜ਼ਿਟਰਾਂ ਨੂੰ ਟ੍ਰੈਕ ਕਰਨ ਲਈ ਇੰਟਰਨੈੱਟ ਦੇ ਮਿਆਰਾਂ ਮੁਤਾਬਕ ਹੋਰ ਤਕਨੀਕਾਂ ਦੀ ਵਰਤੋਂ ਕਰ ਸਕਦੇ ਹਾਂ। ਇਹਨਾਂ ਸਾਧਨਾਂ ਦੀ ਵਰਤੋਂ ਸਾਡੇ ਅਤੇ ਤੀਜੀਆਂ ਧਿਰਾਂ ਦੁਆਰਾ ਤੁਹਾਡੇ ਅਤੇ ਤੁਹਾਡੀ ਇੰਟਰਨੈੱਟ ਦੀ ਗਤੀਵਿਧੀ ਬਾਰੇ ਜਾਣਕਾਰੀ ਇਕੱਤਰ ਕਰਨ ਲਈ ਕੀਤੀ ਜਾ ਸਕਦੀ ਹੈ, ਭਾਵੇਂ ਤੁਸੀਂ ਟਰੈਕ ਨਾ ਕਰੋ ਸਿਗਨਲ ਨੂੰ ਚਾਲੂ ਕੀਤਾ ਹੋਵੇ।

ਅਮਰੀਕਾ ਦੇ ਗੋਪਨੀਯਤਾ ਕਾਨੂੰਨ

ਇਸ ਵੈਬਸਾਈਟ ਦੀ ਮਾਲਕੀਅਤ ਅਤੇ ਸੰਚਾਲਨ ਅਮਰੀਕਾ ਤੋਂ ਹੁੰਦੀ ਹੈ। ਜੇ ਤੁਸੀਂ ਇਸ ਵੈਬਸਾਈਟ ਦੀ ਵਰਤੋਂ ਅਮਰੀਕਾ ਦੇ ਬਾਹਰ ਤੋਂ ਕਰਦੇ ਹੋ, ਤਾਂ ਤੁਹਾਡੇ ਬਾਰੇ ਜੋ ਵੀ ਜਾਣਕਾਰੀ ਅਸੀਂ ਇਕੱਤਰ ਕਰਦੇ ਹਾਂ, ਉਨ੍ਹਾਂ ਨੂੰ ਅਮਰੀਕਾ ਦੇ ਅੰਦਰਲੇ ਸਰਵਰਾਂ ਵਿੱਚ ਭੇਜ ਦਿੱਤਾ ਜਾਵੇਗਾ। ਹੋ ਸਕਦਾ ਹੈ ਕੀ ਅਮਰੀਕਾ ਦੇ ਗੋਪਨੀਯਤਾ ਸਬੰਧੀ ਕਨੂੰਨ ਤੁਹਾਡੇ ਅਧਿਕਾਰ ਖੇਤਰ ਦੇ ਕਾਨੂੰਨਾਂ ਵਾਂਗ ਸੁਰੱਖਿਆਤਮਕ ਨਾ ਹੋਣ। ਸਾਨੂੰ ਤੁਹਾਡੇ ਬਾਰੇ ਨਿਜੀ ਜਾਣਕਾਰੀ ਇਕੱਤਰ ਕਰਨ ਦੀ ਇਜਾਜ਼ਤ ਦੇ ਕੇ, ਤੁਸੀਂ ਆਪਣੀ ਨਿੱਜੀ ਜਾਣਕਾਰੀ ਦੇ ਅਜਿਹੇ ਟ੍ਰਾਂਸਫਰ ਅਤੇ ਪ੍ਰੋਸੈਸਿੰਗ ਦੀ ਸਹਿਮਤੀ ਦਿੰਦੇ ਹੋ ਜਿਵੇਂ ਕਿ ਇਸ ਗੋਪਨੀਯਤਾ ਨੋਟਿਸ ਵਿੱਚ ਦੱਸਿਆ ਗਿਆ ਹੈ..

ਡਾਟਾ ਸੁਰੱਖਿਆ

ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਦੁਰਘਟਨਾ ਤੋਂ ਹੋਣ ਵਾਲੇ ਨੁਕਸਾਨ ਤੋਂ ਸੁਰੱਖਿਅਤ ਕਰਨ ਲਈ ਅਤੇ ਅਣਅਧਿਕਾਰਤ ਪਹੁੰਚ, ਵਰਤੋਂ, ਤਬਦੀਲੀ, ਅਤੇ ਖੁਲਾਸੇ ਤੋਂ ਸੁਰੱਖਿਅਤ ਕਰਨ ਲਈ ਔਨਲਾਈਨ ਅਤੇ ਔਫਲਾਈਨ ਦੋਨਾਂ ਦੇ ਵਪਾਰਕ ਤੌਰ 'ਤੇ ਵਾਜਬ ਉਪਾਵਾਂ ਨੂੰ ਲਾਗੂ ਕੀਤਾ ਹੈ। ਤੁਹਾਡੀ ਗੈਰ-ਜਨਤਕ ਨਿੱਜੀ ਜਾਣਕਾਰੀ ਦੀ ਰੱਖਿਆ ਕਰਨ ਲਈ ਅਸੀਂ ਸਰੀਰਕ, ਇਲੈਕਟਰਾਨਿਕ ਅਤੇ ਪ੍ਰਕਿਰਿਆਤਮਕ ਸੁਰੱਖਿਆ ਉਪਾਵਾਂ ਨੂੰ ਬਣਾਈ ਰੱਖਦੇ ਹਾਂ।  ਇਹਨਾਂ ਸੁਰੱਖਿਆਵਾਂ ਵਿੱਚ ਤੁਹਾਡੀ ਨਿੱਜੀ ਜਾਣਕਾਰੀ ਦੀ ਸਾਡੀ ਇਨ-ਹਾਊਸ ਸਟੋਰੇਜ ਨੂੰ ਸੰਪਰਕ ਜਾਣਕਾਰੀ ਤੱਕ ਸੀਮਤ ਰੱਖਣਾ, ਅਤੇ ਉਦਯੋਗਿਕ ਮਿਆਰੀ ਇਨਕ੍ਰਿਪਸ਼ਨ ਨਾਲ ਉਸ ਡੇਟਾ ਨੂੰ ਸੁਰੱਖਿਅਤ ਕਰਨਾ ਸ਼ਾਮਲ ਹਨ। ਭੁਗਤਾਨ ਅਤੇ ਵਿੱਤੀ ਜਾਣਕਾਰੀ ਇੱਕ ਭੁਗਤਾਨ ਕਾਰਡ ਇੰਡਸਟਰੀ ਡਾਟਾ ਸਿਕਿਓਰਟੀ ਸਟੈਂਡਰਡ ਦੇ ਅਨੁਕੂਲ ਹੋਸਟਿੰਗ ਪ੍ਰਦਾਤਾ ਤੇ ਹੋਸਟ ਕੀਤੀ ਜਾਂਦੀ ਹੈ। ਅਸੀਂ ਹੋਰ ਸਾਰੀ ਨਿੱਜੀ ਜਾਣਕਾਰੀ ਨੂੰ ਇਕ ਅਜਿਹੇ ਸੇਵਾ ਪ੍ਰਦਾਤਾ ਨੂੰ ਸਟੋਰ ਕਰਨ ਅਤੇ ਪ੍ਰਬੰਧਨ ਲਈ ਸੁਰੱਖਿਅਤ ਟੋਕਨ ਰਾਹੀਂ  ਭੇਜਦੇ ਹਾਂ ਜੋ ਅੰਤਰਰਾਸ਼ਟਰੀ ਸੁਰੱਖਿਆ ਮਿਆਰਾਂ ਨੂੰ ਪੂਰਾ ਕਰਦਾ ਹੈ। ਅਸੀਂ ਤੁਹਾਡੇ ਬਾਰੇ ਸਾਡੀ ਜਾਣਕਾਰੀ ਦੀ ਸੁਰੱਖਿਆ ਵਿੱਚ ਸੁਧਾਰ ਕਰਨ ਅਤੇ ਉਸ ਜਾਣਕਾਰੀ ਦੀ ਅਖੰਡਤਾ ਨੂੰ ਯਕੀਨੀ ਬਣਾਉਣ ਲਈ ਸਾਡੀ ਤਕਨਾਲੋਜੀ ਨੂੰ ਅੱਪਡੇਟ ਅਤੇ ਟੈਸਟ ਕਰਦੇ ਹਾਂ।

ਤੁਹਾਡੀ ਜਾਣਕਾਰੀ ਦੀ ਸੁਰੱਖਿਆ ਅਤੇ ਬਚਾਅ ਤੁਹਾਡੇ 'ਤੇ ਵੀ ਨਿਰਭਰ ਕਰਦੀ ਹੈ। ਜਿੱਥੇ ਅਸੀਂ ਤੁਹਾਨੂੰ ਸਾਡੀ ਵੈਬਸਾਈਟ ਦੇ ਕੁਝ ਹਿੱਸਿਆਂ ਤੱਕ ਪਹੁੰਚ ਲਈ ਇੱਕ ਪਾਸਵਰਡ ਦਿੱਤਾ ਹੈ (ਜਾਂ ਜਿੱਥੇ ਤੁਸੀਂ ਚੁਣਿਆ ਹੈ), ਤਾਂ ਇਸ ਪਾਸਵਰਡ ਨੂੰ ਗੁਪਤ ਰੱਖਣ ਦੀ ਜ਼ਿੰਮੇਵਾਰੀ ਤੁਹਾਡੀ ਹੈ। ਅਸੀਂ ਤੁਹਾਨੂੰ ਆਪਣਾ ਪਾਸਵਰਡ ਕਿਸੇ ਨਾਲ ਵੀ ਸਾਂਝਾ ਨਾ ਕਰਨ ਦੀ ਸਲਾਹ ਦਿੰਦੇ ਹਾਂ। ਜਦੋਂ ਤੁਸੀਂ ਆਪਣੀ ਵਿਜ਼ਿਟ ਨੂੰ ਪੂਰਾ ਕਰ ਲੈਂਦੇ ਹੋ, ਤਾਂ ਆਪਣੇ ਖਾਤੇ ਨੂੰ ਲੌਗ ਔਫ ਕਰਨਾ ਅਤੇ ਆਪਣੀ ਬ੍ਰਾਉਜ਼ਰ ਵਿੰਡੋ ਨੂੰ ਬੰਦ ਕਰਨਾ ਵੀ ਯਾਦ ਰੱਖੋ। ਇਹ, ਇਹ ਯਕੀਨੀ ਬਣਾਉਣ ਲਈ ਹੈ ਕਿ ਹੋਰ ਲੋਕ ਤੁਹਾਡੇ ਖਾਤੇ ਤੱਕ ਪਹੁੰਚ ਪ੍ਰਾਪਤ ਨਾ ਕਰਨ, ਖਾਸ ਕਰਕੇ ਜੇ ਤੁਸੀਂ ਕਿਸੇ ਹੋਰ ਨਾਲ ਕੰਪਿਊਟਰ ਸਾਂਝਾ ਕਰ ਰਹੇ ਹੋ ਜਾਂ ਕਿਸੇ ਜਨਤਕ ਸਥਾਨ 'ਤੇ ਕੰਪਿਊਟਰ ਦੀ ਵਰਤੋਂ ਕਰ ਰਹੇ ਹੋ। ਸਾਰੇ ਇੰਟਰਨੈਟ ਉਪਭੋਗਤਾਵਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਆਪਣੀ ਨਿੱਜੀ ਜਾਣਕਾਰੀ ਨੂੰ ਕਿਵੇਂ ਸੰਭਾਲਦੇ ਹਨ ਅਤੇ ਜ਼ਾਹਰ ਕਰਦੇ ਹਨ। ਉਪਭੋਗਤਾ-ਜਨਰੇਟੇਡ ਸਮਗਰੀ ਅਤੇ ਹੋਰ ਜਾਣਕਾਰੀ ਜੋ ਤੁਸੀਂ ਜਨਤਕ ਖੇਤਰਾਂ ਵਿੱਚ ਸਾਂਝੀ ਕਰਦੇ ਹੋ, ਨੂੰ ਵੈਬਸਾਈਟ ਦਾ ਕੋਈ ਵੀ ਉਪਭੋਗਤਾ ਵੇਖ ਸਕਦਾ ਹੈ।

ਬਦਕਿਸਮਤੀ ਨਾਲ, ਇੰਟਰਨੈੱਟ ਰਾਹੀਂ ਜਾਣਕਾਰੀ ਦਾ ਸੰਚਾਰ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ।  ਹਾਲਾਂਕਿ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਦੀ ਰੱਖਿਆ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਦੇ ਹਾਂ, ਅਸੀਂ ਸਾਡੀ ਵੈੱਬਸਾਈਟ 'ਤੇ ਭੇਜੀ ਤੁਹਾਡੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਦੀ ਗਰੰਟੀ ਨਹੀਂ ਦੇ ਸਕਦੇ ਜਾਂ ਅਸੀਂ ਗਰੰਟੀ ਨਹੀਂ ਦੇ ਸਕਦੇ ਕਿ ਅਣਅਧਿਕਾਰਤ ਤੀਜੀਆਂ ਧਿਰਾਂ ਸਾਡੇ ਸੁਰੱਖਿਆ ਉਪਾਵਾਂ ਨੂੰ ਨਹੀਂ ਹਰਾਏਗੀ ਜਾਂ ਅਸੀਂ ਗ਼ੈਰ-ਜਨਤਕ ਨਿਜੀ ਜਾਣਕਾਰੀ ਨੂੰ ਗਲਤ ਉਦੇਸ਼ਾਂ ਲਈ ਨਾ ਵਰਤਣ ਦੀ ਗਰੰਟੀ ਨਹੀਂ ਦੇ ਸਕਦੇ। ਨਿੱਜੀ ਜਾਣਕਾਰੀ ਦਾ ਕੋਈ ਵੀ ਸੰਚਾਰ ਤੁਹਾਡੇ ਆਪਣੇ ਜੋਖਮ 'ਤੇ ਹੁੰਦਾ ਹੈ। ਅਸੀਂ ਵੈਬਸਾਈਟ ਤੇ ਮੌਜੂਦ ਕਿਸੇ ਵੀ ਗੋਪਨੀਯਤਾ ਸੈਟਿੰਗਾਂ ਜਾਂ ਸੁਰੱਖਿਆ ਉਪਾਵਾਂ ਵਿਚ ਹੋਈ ਧੋਖਾਧੜੀ ਲਈ ਜ਼ਿੰਮੇਵਾਰ ਨਹੀਂ ਹਾਂ। ਤੁਸੀਂ ਆਪਣੇ ਆਪਨ ਨੂੰ ਪਹਿਚਾਣ ਚੋਰੀ ਤੋਂ ਕਿਵੇਂ ਬਚਾ ਸਕਦੇ ਹੋ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਕ੍ਰਿਪਾ ਕਰਕੇ ਸੰਘੀ ਵਪਾਰ ਕਮਿਸ਼ਨ ਦੀ ਵੈੱਬਸਾਈਟ ਵੇਖੋ।

ਤੀਜੀ ਧਿਰ ਦੀਆਂ ਵੈਬਸਾਈਟਾਂ ਅਤੇ ਵਿਗਿਆਪਨ

ਇਹ ਗੋਪਨੀਯਤਾ ਨੋਟਿਸ ਕੇਵਲ BibleProject ਦੁਆਰਾ ਇਕੱਤਰ ਕੀਤੀ ਜਾਣਕਾਰੀ ਤੇ ਲਾਗੂ ਹੁੰਦਾ ਹੈ।  ਅਸੀਂ ਆਪਣੇ ਉਪਭੋਗਤਾਵਾਂ ਨੂੰ ਸੇਵਾ ਵਜੋਂ ਸਾਡੀ ਵੈਬਸਾਈਟ ਤੋਂ ਤੀਜੀ ਧਿਰ ਦੀਆਂ ਵੈਬਸਾਈਟਾਂ ਦੇ ਲਿੰਕ ਪ੍ਰਦਾਨ ਕਰ ਸਕਦੇ ਹਾਂ, ਪਰ ਅਸੀਂ ਤੀਜੀ ਧਿਰ ਦੀਆਂ ਵੈੱਬਸਾਈਟਾਂ ਦੀ ਗੋਪਨੀਯਤਾ ਅਤੇ ਡੇਟਾ ਇਕੱਤਰ ਕਰਨ, ਵਰਤੋਂ ਕਰਨ, ਅਤੇ ਖੁਲਾਸੇ ਦੇ ਅਭਿਆਸਾਂ ਲਈ ਜਿੰਮੇਵਾਰ ਨਹੀਂ ਹਾਂ ਅਤੇ ਇਨ੍ਹਾਂ ਤੇ ਨਿਯੰਤਰਣ ਕਰਨ ਦੇ ਯੋਗ ਵੀ ਨਹੀਂ ਹਾਂ। ਜਦੋਂ ਤੁਸੀਂ ਉਨ੍ਹਾਂ ਲਿੰਕਾਂ ਤੇ ਕਲਿਕ ਕਰਦੇ ਹੋ ਜੋ ਤੁਹਾਨੂੰ ਬਾਹਰੀ ਵੈਬਸਾਈਟਾਂ ਤੇ ਲੈ ਜਾਂਦੇ ਹਨ, ਤਾਂ ਤੁਸੀਂ ਉਨ੍ਹਾਂ ਦੇ ਗੋਪਨੀਯਤਾ ਨੋਟਿਸਾਂ ਅਤੇ ਅਭਿਆਸਾਂ ਦੇ ਅਧੀਨ ਹੋਵੋਂਗੇ ਨਾ ਕਿ ਸਾਡੇ। ਅਸੀਂ ਤੁਹਾਨੂੰ ਅਜਿਹੀਆਂ ਵੈੱਬਸਾਈਟਾਂ ਨੂੰ ਕੋਈ ਵੀ ਜਾਣਕਾਰੀ ਪ੍ਰਦਾਨ ਕਰਾਉਣ ਤੋਂ ਪਹਿਲਾਂ ਉਹਨਾਂ ਦੇ ਗੋਪਨੀਯਤਾ ਨੋਟਿਸਾਂ ਦੀ ਸਮੀਖਿਆ ਕਰਨ ਅਤੇ ਸਮਝਣ ਲਈ ਉਤਸ਼ਾਹਤ ਕਰਦੇ ਹਾਂ।

ਵਰਤੋਂ ਦੀਆਂ ਸ਼ਰਤਾਂ

ਇਸ ਵੈੱਬਸਾਈਟ ਦੀ ਵਰਤੋਂ ਦੀਆਂ ਸ਼ਰਤਾਂ ਉਹਨਾਂ ਸਾਰੇ ਮਾਮਲਿਆਂ ਨੂੰ ਨਿਯੰਤ੍ਰਿਤ ਕਰਦੀਆਂ ਹਨ ਜੋ ਇਸ ਗੋਪਨੀਯਤਾ ਨੋਟਿਸ ਵਿੱਚ ਨਹੀਂ ਨਿਰਧਾਰਿਤ ਕੀਤੀਆਂ ਗਈਆਂ ਹਨ।  ਅਸੀਂ ਤੁਹਾਨੂੰ ਸਾਡੀ ਵਰਤੋਂ ਦੀਆਂ ਸ਼ਰਤਾਂ ਤੋਂ ਜਾਣੂ ਹੋਣ ਲਈ ਉਤਸ਼ਾਹਤ ਕਰਦੇ ਹਾਂ।

ਸਾਡੀ ਗੋਪਨੀਯਤਾ ਨੀਤੀ ਵਿੱਚ ਬਦਲਾਅ

ਅਸੀਂ ਇਸ ਗੋਪਨੀਯਤਾ ਨੋਟਿਸ ਦੀ ਸਟੀਕਤਾ ਨੂੰ ਯਕੀਨੀ ਬਣਾਉਣ ਲਈ, ਇਸ ਨੂੰ ਸਮੇਂ ਸਮੇਂ ਤੇ ਬਦਲ ਸਕਦੇ ਹਾਂ। ਜੇ ਅਸੀਂ ਤਬਦੀਲੀਆਂ ਕਰਦੇ ਹਾਂ, ਤਾਂ ਸੋਧਿਆ ਹੋਇਆ ਨੋਟਿਸ ਇਸ ਪੰਨੇ 'ਤੇ ਪੋਸਟ ਕੀਤਾ ਜਾਵੇਗਾ। ਇਸ ਗੋਪਨੀਯਤਾ ਨੋਟਿਸ ਵਿਚ ਹੋਈਆਂ ਤਬਦੀਲੀਆਂ ਨੂੰ ਪੋਸਟ ਕਰਨ ਤੋਂ ਬਾਅਦ ਵੀ ਸਾਡੀ ਵੈੱਬਸਾਈਟ ਜਾਂ ਹੋਰ ਸੇਵਾਵਾਂ ਦੀ ਤੁਹਾਡੀ ਨਿਰੰਤਰ ਵਰਤੋਂ ਦਾ ਮਤਲਬ ਇਹ ਹੋਵੇਗਾ ਕਿ ਤੁਸੀਂ ਇਹਨਾਂ ਤਬਦੀਲੀਆਂ ਨੂੰ ਸਵੀਕਾਰ ਕਰਦੇ ਹੋ। ਕੁਝ ਮਾਮਲਿਆਂ ਵਿੱਚ, ਇਕੱਤਰ ਕਰਨ ਦੇ ਸਮੇਂ ਬਿਆਨ ਕੀਤੇ ਗਏ ਤੋਂ ਵੱਖਰੇ ਤਰੀਕੇ ਨਾਲ ਤੁਹਾਡੀ ਜਾਣਕਾਰੀ ਦੀ ਵਰਤੋਂ ਦੇ ਬਾਰੇ ਵਿਕਲਪ ਦੇਣ ਵਾਸਤੇ ਅਸੀਂ ਤੁਹਾਡੇ ਵੱਲੋਂ ਪ੍ਰਦਾਨ ਕੀਤੀ ਗਈ ਸੰਪਰਕ ਜਾਣਕਾਰੀ ਦੀ ਵਰਤੋਂ ਕਰਕੇ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਨੋਟਿਸ ਦੇ ਮੌਜੂਦਾ ਦਾਇਰੇ ਦਾ ਪਤਾ ਲਗਾਉਣ ਲਈ, ਕਿਰਪਾ ਕਰਕੇ ਬਾਰ ਬਾਰ ਵਾਪਸ ਜਾਂਚ ਕਰੋ, ਖ਼ਾਸਕਰ ਸਾਨੂੰ ਨਿੱਜੀ ਜਾਣਕਾਰੀ ਪ੍ਰਦਾਨ ਕਰਾਉਣ ਤੋਂ ਪਹਿਲਾਂ।

ਅਣਅਧਿਕਾਰਤ ਵਰਤੋਂ 

ਜੇ ਤੁਹਾਨੂੰ BibleProject ਨੂੰ ਬੱਚਿਆਂ ਦੀ ਜਾਣਕਾਰੀ ਸਮੇਤ, ਕਿਸੇ ਜਾਣਕਾਰੀ ਦੀ ਅਣਅਧਿਕਾਰਤ ਸਪੁਰਦਗੀ ਦਾ ਪਤਾ ਲੱਗਦਾ ਹੈ, ਤਾਂ ਕ੍ਰਿਪਾ ਕਰਕੇ ਹੇਠਾਂ ਦਿੱਤੀ ਸੰਪਰਕ ਜਾਣਕਾਰੀ ਤੇ ਸਾਡੇ ਨਾਲ ਸੰਪਰਕ ਕਰਕੇ ਸਾਨੂੰ ਸੂਚਿਤ ਕਰੋ ਤਾਂ ਜੋ ਅਸੀਂ ਇਸਨੂੰ ਮਿਟਾ ਦੇਈਏ।

ਸੰਪਰਕ ਜਾਣਕਾਰੀ

ਤੁਹਾਡੀ ਨਿੱਜੀ ਜਾਣਕਾਰੀ 'ਤੇ ਤੁਹਾਡੇ ਕਿਸੇ ਵੀ ਅਧਿਕਾਰਾਂ ਦੀ ਵਰਤੋਂ ਕਰਨ ਲਈ, ਸਾਡੇ ਵਲੋਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਇਕੱਤਰ ਕਰਨ ਅਤੇ ਵਰਤੋਂ ਬਾਰੇ ਸਵਾਲ ਪੁੱਛਣ ਲਈ ਜਾਂ ਇਸ ਗੋਪਨੀਯਤਾ ਨੋਟਿਸ ਅਤੇ ਸਾਡੇ ਗੋਪਨੀਯਤਾ ਅਭਿਆਸਾਂ ਬਾਰੇ ਟਿੱਪਣੀ ਕਰਨ ਲਈ, ਸਾਡੇ ਨਾਲ ਇਥੇ ਸੰਪਰਕ ਕਰੋ:

ਟੋਲ ਫ੍ਰੀ: (855) 700-9109

ਈ-ਮੇਲ: webmaster@bibleproject.com

 

By using this website, I acknowledge that I am 16 years of age or older, and I agree to the Terms and Conditions and Privacy Policy.
Under 16?
Accept
For advanced bible reading tools:
Login  or  Join
Which language would you like?